ਪੰਜਾਬ

punjab

ETV Bharat / state

ਲੌਕਡਾਊਨ 2.0: ਨੈਸ਼ਨਲ ਹਾਈਵੇ 'ਤੇ ਬਣੇ ਟੋਲ ਪਲਾਜ਼ਾ ਮੁੜ ਹੋਏ ਸ਼ੁਰੁੂ - ਕੋਰੋਨਾ ਵਾਇਰਸ

ਕੋਵਿਡ-19 ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਤਾਲਾਬੰਦੀ ਹੋਈ ਹੈ, ਸਾਰੀਆਂ ਵਪਾਰਿਕ ਸੰਸਥਾਵਾਂ ਬੰਦ ਪਈਆਂ ਹਨ, ਹਾਲਾਂਕਿ ਸੂਬਿਆਂ ਵਿੱਚ ਜ਼ਰੂਰੀ ਸਮਾਨ ਦੀ ਪੂਰਤੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਖੋਲ੍ਹ ਦਿੱਤੇ ਗਏ ਹਨ।

Rajpura National Highway
ਨੈਸ਼ਨਲ ਹਾਈਵੇ

By

Published : Apr 22, 2020, 1:22 PM IST

ਪਟਿਆਲਾ: ਕੋਰੋਨਾ ਵਾਇਰਸ ਕਾਰਨ ਸਾਹਮਣੇ ਆਉਂਦੇ ਪੀੜਤ ਤੇ ਪੌਜ਼ੀਟਿਵ ਮਾਮਲਿਆਂ ਕਾਰਨ ਦੇਸ਼ ਵਿੱਚ ਤਾਲਾਬੰਦੀ ਜਾਰੀ ਹੈ। ਉੱਥੇ ਹੀ ਪੰਜਾਬ ਵਿੱਚ ਵੀ ਤਾਲਾਬੰਦੀ 3 ਮਈ ਤੱਕ ਵਧਾ ਦਿੱਤੀ ਗਈ ਹੈ ਤੇ ਉਦੋਂ ਤੱਕ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਸੂਬਿਆਂ ਵਿੱਚ ਜ਼ਰੂਰੀ ਸਮਾਨਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਵਲੋਂ ਟੋਲ ਪਲਾਜ਼ਾ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਵਿੱਚ ਰਾਜਪੁਰਾ ਦਾ ਟੋਲ ਪਲਾਜ਼ਾ ਵੀ ਖੋਲ੍ਹ ਦਿੱਤਾ ਗਿਆ ਹੈ, ਜੋ ਕਿ ਪੰਜਾਬ ਦੇ ਨਾਲ ਵੀ ਲੱਗਦਾ ਹੈ।

ਵੇਖੋ ਵੀਡੀਓ

ਪਟਿਆਲਾ ਦੇ ਨੈਸ਼ਨਲ ਹਾਈਵੇ 7 ਪਟਿਆਲਾ ਤੋਂ ਜ਼ੀਰਕਪੁਰ ਜਾਣ ਵਾਲੇ ਟੋਲ ਪਲਾਜ਼ਾ ਖੁੱਲ੍ਹਣ ਤੋਂ ਬਾਅਦ, ਉੱਥੇ ਦੇ ਪ੍ਰਾਜੈਕਟ ਮੈਨੇਜਰ ਪਵਨ ਬੈਂਸਲਾ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ ਹੋਈ। ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਪੰਜਾਬ ਵਿੱਚ ਤਿੰਨ ਮਈ ਤੱਕ ਤਾਲਾਬੰਦੀ ਰਹੇ, ਇਹ ਟੋਲ ਪਲਾਜ਼ਾ ਵੀ ਅਜੇ ਨਹੀਂ ਖੁੱਲ੍ਹਣੇ ਚਾਹੀਦੇ ਸਨ। ਇਸ ਨਾਲ ਟੋਲ ਪਲਾਜ਼ਾ ਵੀ ਕੋਰੋਨਾ ਵਾਇਰਸ ਦਾ ਕੇਂਦਰ ਬਣ ਸਕਦਾ ਹੈ।

ਹਾਲਾਂਕਿ, ਪੈਸਿਆਂ ਦੇ ਲੈਣ-ਦੇਣ ਲਈ ਸਰਕਾਰ ਵਲੋਂ ਮਨਾਹੀ ਹੈ ਤੇ ਇਹ ਸਾਹਮਣੇ ਆਇਆ ਹੈ ਕਿ ਟੋਲ ਪਲਾਜ਼ਾ ਉੱਤੇ ਪੈਸਿਆਂ ਦੇ ਲੈਣ ਦੇਣ ਕਰਦੇ ਹੋਏ ਪਰਚੀ ਕੱਟੀ ਜਾ ਰਹੀ ਹੈ। ਇਹ ਸਵਾਲ ਕਰਨ ਉਤੇ, ਪ੍ਰਾਜੈਕਟ ਮੈਨੇਜਰ ਨੇ ਕਿਹਾ ਕਿ ਅਜਿਹਾ ਨਹੀਂ ਹੋਇਆ ਪਰ ਉਹ ਜਾਂਚ ਕਰਵਾਉਣਗੇ, ਜੇਕਰ ਕੋਈ ਪਰਚੀ ਕੱਟੀ ਗਈ ਤਾਂ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਾਣੋ, ਦੇਸ਼ 'ਚ ਕਿਵੇਂ ਆਇਆ ਕੋਰੋਨਾ ਦੇ ਮਰੀਜ਼ਾਂ ਦਾ 'ਹੜ੍ਹ'

ABOUT THE AUTHOR

...view details