ਪੰਜਾਬ

punjab

ETV Bharat / state

ਨਾਭਾ: ਮੀਂਹ ਦਾ ਕਹਿਰ, ਗਰੀਬ ਹੋਏ ਬੇਘਰ - ਤੇਜ਼ ਮੀਂਹ

ਨਾਭਾ ਬਲਾਕ ਦੇ ਪਿੰਡ ਧੰਗੇੜਾ ਵਿਖੇ ਪਿੱਛੋਂ ਆ ਰਹੇ ਮੀਂਹ ਦੇ ਪਾਣੀ ਦੇ ਨਾਲ ਜਿੱਥੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ ਉਥੇ ਹੀ ਗ਼ਰੀਬ ਘਰਾਂ ਦੇ ਕਰੀਬ 12 ਆਸ਼ਿਆਨੇ ਵੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਹਨ।

ਨਾਭਾ: ਮੀਂਹ ਦਾ ਕਹਿਰ, ਗਰੀਬ ਹੋਏ ਬੇਘਰ
ਨਾਭਾ: ਮੀਂਹ ਦਾ ਕਹਿਰ, ਗਰੀਬ ਹੋਏ ਬੇਘਰ

By

Published : Jul 14, 2021, 5:41 PM IST

ਪਟਿਆਲਾ: ਪੰਜਾਬ ਦੇ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਜਿੱਥੇ ਮਾਨਸੂਨ ਦੀ ਪਹਿਲੀ ਦਸਤਕ ਨੇ ਪੰਜਾਬ ਦੇ ਲੋਕਾਂ ਨੂੰ ਰਾਹਤ ਤਾਂ ਦੇ ਦਿੱਤੀ ਪਰ ਦੂਜੇ ਪਾਸੇ ਕਈ ਜਗ੍ਹਾ ‘ਤੇ ਹੜ੍ਹ ਵਰਗਾ ਮਾਹੌਲ ਪੈਦਾ ਹੋ ਗਿਆ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਧੰਗੇੜਾ ਵਿਖੇ ਪਿੱਛੋਂ ਆ ਰਹੇ ਮੀਂਹ ਦੇ ਪਾਣੀ ਦੇ ਨਾਲ ਜਿੱਥੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ ਉਥੇ ਹੀ ਗ਼ਰੀਬ ਘਰਾਂ ਦੇ ਕਰੀਬ 12 ਆਸ਼ਿਆਨੇ ਵੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਹਨ।

ਮੀਂਹ ਦਾ ਕਹਿਰ, ਗਰੀਬ ਹੋਏ ਬੇਘਰ

ਇਹ ਗ਼ਰੀਬ ਘਰਾਂ ਦੇ ਆਸ਼ਿਆਨੇ ਗੱਡੀ ਲੁਹਾਰਾਂ ਦੇ ਸਨ ਜੋ ਇਕ ਸਾਈਡ ‘ਤੇ ਆਪਣੇ ਝੁੱਗੀਆਂ-ਝੌਂਪੜੀਆਂ ਬਣਾ ਕੇ ਬੈਠੇ ਸਨ ਅਤੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ ਪਰ ਬੀਤੀ ਰਾਤ ਤੇਜ਼ ਮੀਂਹ ਨੇ ਉਨ੍ਹਾਂ ਦੇ ਆਸ਼ਿਆਨਾ ਨੂੰ ਡੁਬੋ ਕੇ ਰੱਖ ਦਿੱਤਾ ਅਤੇ ਇਹ ਗ਼ਰੀਬ ਆਪਣੀ ਜਾਨ ਬਚਾ ਕੇ ਉਥੋਂ ਬਾਹਰ ਨਿਕਲੇ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗ਼ਰੀਬ ਹਨ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਗੱਡੀ ਲੁਹਾਰ ਰੁਲਦੂ ਅਤੇ ਬੰਤੋ ਨੇ ਕਿਹਾ ਕਿ ਮੀਂਹ ਦੇ ਕਾਰਨ ਬੀਤੀ ਰਾਤ ਇਕ ਦਮ ਹੀ ਪਿੱਛੋਂ ਪਾਣੀ ਆ ਗਿਆ ਜਿਸ ਕਰਕੇ ਉਨ੍ਹਾਂ ਦੀਆਂ ਝੁੱਗੀਆਂ ਝੌਂਪੜੀਆਂ ਡੁੱਬ ਗਈਆਂ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ। ਪੀੜਤਾਂ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਸਾਰਾ ਹੀ ਸਾਮਾਨ ਖ਼ਰਾਬ ਖ਼ਰਾਬ ਹੋ ਗਿਆ ਹੈ ਅਤੇ ਖਾਣ ਪੀਣ ਦੀਆਂ ਚੀਜ਼ਾਂ ਸਾਰੀਆਂ ਪਾਣੀ ਦੇ ਵਿੱਚ ਹੀ ਰੁੜ੍ਹ ਗਈਆਂ। ਇਸ ਮੌਕੇ ਪਿੰਡ ਵਾਸੀ ਨੇ ਕਿਹਾ ਕਿ ਇਹ ਬਹੁਤ ਹੀ ਜ਼ਿਆਦਾ ਗ਼ਰੀਬ ਪਰਿਵਾਰ ਹਨ ਕਿਉਂਕਿ ਮੀਂਹ ਭਾਰੀ ਮੀਂਹ ਦੇ ਕਾਰਨ ਜਿੱਥੇ ਇਨ੍ਹਾਂ ਦਾ ਸਾਰਾ ਹੀ ਸਾਮਾਨ ਖ਼ਰਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਖਾਣ ਪੀਣ ਦਾ ਸਾਰਾ ਸਾਮਾਨ ਤਹਿਸ ਨਹਿਸ ਹੋ ਗਿਆ । ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: ਰੂਪਨਗਰ 'ਚ ਭਾਖੜਾ ਨਹਿਰ 'ਚ ਡਿੱਗੀ ਕਾਰ, ਭਾਲ ਜਾਰੀ

ABOUT THE AUTHOR

...view details