ਪੰਜਾਬ

punjab

ETV Bharat / state

ਚੰਨੀ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ, ਚਾਹ ਦੀ ਵੀ ਲਈ ਚੁਸਕੀ - Punjab Assembly Election 2022

Punjab Assembly Election 2022: ਦੇਰ ਰਾਤ ਚੋਣ ਪ੍ਰਚਾਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਰਾਜਪੁਰਾ ਵਿੱਚ ਸਿਮਰਨ ਢਾਬੇ ’ਤੇ ਰੋਟੀ ਖਾਧੀ, ਇਸ ਦੌਰਾਨ ਉਹਨਾਂ ਨੇ ਨਾਲ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ
ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ

By

Published : Feb 18, 2022, 8:05 AM IST

Updated : Feb 18, 2022, 10:00 AM IST

ਰਾਜਪੁਰਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ’ਚ ਜਿੱਤ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤੇ ਇਹਨਾਂ ਚੋਣਾਂ ਵਿੱਚ ਦੇਸ਼ ਦੇ ਵੱਡੇ ਆਗੂ ਵੀ ਪੰਜਾਬ ਵਿੱਚ ਡੇਰੇ ਲਗਾਈ ਬੈਠੇ ਹਨ ਤੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।

ਇਹ ਵੀ ਪੜੋ:Kumar Vishwas Vs Kejriwal: CM ਚੰਨੀ ਨੇ PM ਮੋਦੀ ਤੋਂ ਜਾਂਚ ਦੀ ਕੀਤੀ ਮੰਗ

ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ

ਕਾਂਗਰਸੀ ਆਗੂ ਰਾਹੁਲ ਗਾਧੀ ਵੀ ਲਗਾਤਾਰ ਪੰਜਾਬ ਦੇ ਚੋਣ ਅਖਾੜੇ ਵਿੱਚ ਡਟੇ ਹੋਏ ਹਨ ਤੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ। ਦੇਰ ਰਾਤ ਚੋਣ ਪ੍ਰਚਾਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਰਾਜਪੁਰਾ ਵਿੱਚ ਸਿਮਰਨ ਢਾਬੇ ’ਤੇ ਰੋਟੀ ਖਾਧੀ, ਇਸ ਦੌਰਾਨ ਉਹਨਾਂ ਨੇ ਨਾਲ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਪਾਰਟੀਆਂ ਤੇ ਉਮੀਦਵਾਰ ਅੱਜ ਸ਼ਾਮ ਤਕ ਹੀ ਚੋਣ ਪ੍ਰਚਾਰ ਕਰ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਹਰ ਪਾਰਟੀ ਵੱਲੋਂ ਸਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜੇਕਰ ਭਾਜਪਾ ਦੇ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਸਮੇਤ ਵੱਡੇ ਆਗੂਆਂ ਵੱਲੋਂ ਪੰਜਾਬ ਵਿੱਚ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਕਾਂਗਰਸ ਦੇ ਵੱਡੇ ਆਗੂ ਦਿੱਲੀ ਤੋਂ ਪੰਜਾਬ ਆ ਕੇ ਲਗਾਤਾਰ ਪ੍ਰਚਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਜੀਵਾਲ ਨੇ ਤਾਂ ਲਗਾਤਾਰ ਪੰਜਾਬ ਵਿੱਚ ਹੀ ਡੇਰਾ ਲਾਇਆ ਹੋਇਆ ਹੈ।

ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ

ਇਹ ਵੀ ਪੜੋ:ਕੇਜਰੀਵਾਲ ’ਤੇ ਇਲਜ਼ਾਮਾਂ ਦਾ ਰਾਘਵ ਚੱਢਾ ਵੱਲੋਂ ਵਿਰੋਧੀਆਂ ਨੂੰ ਠੋਕਵਾਂ ਜਵਾਬ !

20 ਫਰਵਰੀ ਨੂੰ ਹੋਵੇਗੀ ਵੋਟਿੰਗ

ਅੱਜ ਚੋਣ ਪ੍ਰਚਾਰ ਲਈ ਆਖਿਰੀ ਦਿਨ ਹੈ। ਇਸ ਤੋਂ ਬਾਅਦ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਵੇਗਾ। ਪੰਜਾਬ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ 20 ਫਰਵਰੀ ਨੂੰ ਹੋਵੇਗੀ ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ।

ਇਹ ਵੀ ਪੜੋ:ਕਿਸਾਨਾਂ ਦੇ ਵਿਰੋਧ ਵਾਲੇ ਸਵਾਲ ਪੁੱਛਣ ’ਤੇ ਭੜਕੇ ਕੈਪਟਨ ਦੇ ਪੁੱਤਰ ਰਣਇੰਦਰ, ਕੈਮਰੇ ਅੱਗੋਂ ਭੱਜੇ

Last Updated : Feb 18, 2022, 10:00 AM IST

ABOUT THE AUTHOR

...view details