ਪਟਿਆਲਾ: ਪੀਡਬਲਯੂਡੀ ਵਿਭਾਗ ਦੇ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਉੱਚ ਅਧਿਕਾਰੀਆਂ ਵਿਰੁੱਧ ਧਰਨਾ ਲਾਇਆ। ਇਹ ਧਰਨਾ ਪਿਛਲੇ 8 ਦਿਨਾਂ ਤੋਂ ਜਾਰੀ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ 'ਚ ਪੀਡਬਲਯੂਡੀ ਦੇ ਫੀਲਡ ਕਰਮਚਾਰੀਆਂ ਨੇ ਹਿੱਸਾ ਲਿਆ। ਕਰਮਚਾਰੀਆਂ ਨੇ ਉੱਚ ਅਧਿਕਾਰੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਿਲੇ ਸਰਕਾਰੀ ਫੰਡ 'ਚ ਘੁਟਾਲਾ ਕੀਤੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਵਿਭਾਗ ਵੱਲੋਂ ਸੁਰੱਖਿਆ ਲਈ ਬਚਾਅ ਦੀਆਂ ਵਸਤੂਆਂ ਨਹੀਂ ਉਪਲਬਧ ਕਰਵਾਈਆਂ ਗਈਆਂ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਮੰਗਾਂ ਦੱਸਦੇ ਹੋਏ ਕਿਹਾ ਨਿਯਮਾਂ ਮੁਤਾਬਕ ਡਿਊਟੀ ਦੌਰਾਨ ਮ੍ਰਿਤਕ ਕਰਚਮਾਰੀਆਂ ਦੇ ਪਰਿਵਾਰ 'ਚੋਂ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਦੂਜੇ ਪਾਸੇ ਫੀਲਡ ਕਰਮਚਾਰੀਆਂ ਦੀ ਤਨਖ਼ਾਹ ਨਹੀਂ ਵਧਾਈ ਗਈ ਹੈ।