ਪੰਜਾਬ

punjab

ETV Bharat / state

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਗੁਰੂ ਨਾਨਕ ਸਾਹਿਬ ਬਾਰੇ ਉਰਦੂ ਵਿੱਚ ਕੀਤੀ ਪੀਐੱਚਡੀ - Punjabi university student earned Ph.D degree on Guru Nanak

ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਸਨ ਅੱਬਾਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉਰਦੂ ਵਿੱਚ ਪੀਐੱਚਡੀ ਕੀਤੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਗੁਰੂ ਨਾਨਕ ਸਾਹਿਬ ਬਾਰੇ ਉਰਦੂ ਵਿੱਚ ਕੀਤੀ ਪੀਐੱਚਡੀ

By

Published : Nov 10, 2019, 11:32 PM IST

ਪਟਿਆਲਾ : ਗੁਰੂ ਨਾਨਕ ਪਾਤਸ਼ਾਹ ਬਾਰੇ ਪੀਐੱਚਡੀ ਬਾਰੇ ਸੋਚਣਾ ਇੱਕ ਬਹੁਤ ਹੀ ਵਿਲੱਖਣ ਗੱਲ ਹੈ, ਪਰ ਇਹ ਪੀਐੱਚਡੀ ਨਾ ਹੀ ਪੰਜਾਬੀ, ਨਾ ਹੀ ਹਿੰਦੀ, ਨਾ ਹੀ ਅੰਗ੍ਰੇਜ਼ੀ ਵਿੱਚ, ਬਲਕਿ ਉਰਦੂ ਵਿੱਚ ਕਰਨਾ ਇੱਕ ਬਹੁਤ ਹੀ ਵਿਲੱਖਣ ਗੱਲ ਅਤੇ ਕਾਬਲਿਅਤ ਵਾਲੀ ਗੱਲ ਹੈ।

ਜੰਮੂ-ਕਸ਼ਮੀਰ ਤੋਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਵਿੱਦਿਆ ਲਈ ਆਏ ਸਈਅਦ ਹਸਨ ਅੱਬਾਸ ਨੇ ਪੀਐੱਚਡੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਹੈ, ਉਹ ਉਰਦੂ ਵਿੱਚ ਕੀਤੀ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਵਿਦਿਆਰਥੀ ਨੇ ਲਗਾਤਾਰ ਦਿਨ ਰਾਤ ਮਿਹਨਤ ਕਰ ਕੇ, ਪੜ੍ਹ ਕੇ ਡਾਕਟਰੇਟ ਦੀ ਡਿਗਰੀ ਇਸ ਡਿਗਰੀ ਨੂੰ ਹਾਸਲ ਕੀਤਾ ਹੈ। ਸੱਯਦ ਹਸਨ ਅੱਬਾਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਦਿਨ-ਰਾਤ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਿਆ ਸੁਣਿਆ ਤੇ ਸਮਝਿਆ।

ਵੇਖੋ ਵੀਡੀਓ।

ਹੁਣ ਜਲਦੀ ਹੀ ਕਿਤਾਬੀ ਰੂਪ ਵਿੱਚ ਵੀ ਗੁਰੂ ਨਾਨਕ ਸਾਹਿਬ ਬਾਰੇ ਆਪਣੇ ਅਨੁਭਵਾਂ ਨੂੰ ਲਿਖਣਗੇ। ਹਸਨ ਅੱਬਾਸ ਪਹਿਲੇ ਵਿਦਿਆਰਥੀ ਨੇ ਜਿੰਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਰਦੂ ਅੰਦਰ ਪੀਐੱਚਡੀ ਕੀਤੀ ਹੈ ਅਤੇ ਇਸੇ ਸਾਲ 2019 ਵਿੱਚ ਮੁਕੰਮਲ ਕੀਤੀ ਹੈ।

ਹਸਨ ਅੱਬਾਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਸ ਵਰ੍ਹੇ ਹੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਵਿਸ਼ਵ ਭਰ ਵਿੱਚ ਹਰਸ਼-ਓ-ਹੁਲਾਸ ਨਾਲ ਮਨਾਇਆ ਜਾ ਰਿਹਾ ਹੈ।

ABOUT THE AUTHOR

...view details