ਪੰਜਾਬ

punjab

ETV Bharat / state

ਕਿਸਾਨਾਂ ਦੇ ਹੱਕਾਂ 'ਚ ਨਿੱਤਰੇ ਪੰਜਾਬੀ ਗਾਇਕਾਂ ਨੇ ਆਵਾਜ਼ ਕੀਤੀ ਬੁਲੰਦ

25 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਖੇਤੀ ਆਰਡੀਨੈਂਸਾਂ ਵਿਰੁੱਧ ਸਮੂਹ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ, ਜਿਸ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਨਾਭਾ ਵਿਖੇ ਕਈ ਮਸ਼ਹੂਰ ਪੰਜਾਬੀ ਗਾਇਕ ਵੀ ਪਹੁੰਚੇ।

By

Published : Sep 25, 2020, 7:34 PM IST

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਦਾ ਸਾਥ ਦੇਣ ਲਈ ਨਾਭਾ ਪਹੁੰਚੇ ਪੰਜਾਬੀ ਗਾਇਕ
ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਦਾ ਸਾਥ ਦੇਣ ਲਈ ਨਾਭਾ ਪਹੁੰਚੇ ਪੰਜਾਬੀ ਗਾਇਕ

ਨਾਭਾ: 3 ਖੇਤੀ ਆਰਡੀਨੈੱਸ ਦੇ ਵਿਰੋਧ ਵਿੱਚ ਜਿੱਥੇ ਨਾਭਾ ਰੇਲਵੇ ਲਾਈਨ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੂਸਰੇ ਦਿਨ ਧਰਨਾ ਦਿੱਤਾ ਗਿਆ, ਉੱਥੇ ਹੀ ਨਾਮੀ ਪੰਜਾਬੀ ਗਾਇਕਾਂ ਨੇ ਪਹੁੰਚ ਕੇ ਧਰਨੇ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।

ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਪੰਜਾਬੀ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਤਰਸੇਮ ਜੱਸੜ, ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਖ਼ਾਸ ਤੌਰ ਉੱਤੇ ਪੁਹੰਚੇ।

ਕਿਸਾਨਾਂ ਦੇ ਹੱਕਾਂ 'ਚ ਨਿੱਤਰੇ ਪੰਜਾਬੀ ਗਾਇਕਾਂ ਨੇ ਆਵਾਜ਼ ਕੀਤੀ ਬੁਲੰਦ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕਾਂ ਨੇ ਕਿਹਾ ਕਿ ਗਾਇਕ ਅਸੀਂ ਬਾਅਦ ਵਿੱਚ ਹਾਂ, ਪਹਿਲਾਂ ਤਾਂ ਕਿਸਾਨਾਂ ਦੇ ਪੁੱਤ ਹਾਂ। ਸਾਡੀ ਗਾਇਕੀ ਵੀ ਕਿਸਾਨਾਂ ਦੇ ਸਿਰ ਉੱਤੇ ਚੱਲਦੀ ਹੈ। ਅਸੀਂ ਤਨੋ-ਮਨੋ-ਧਨੋ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਬਿਲਾਂ ਦੇ ਵਿਰੋਧ ਵਿੱਚ ਹਾਂ। ਜਿਥੇ ਵੀ ਕਿਸਾਨਾਂ ਨੂੰ ਲੋੜ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ ਅਤੇ ਜੇ ਫ਼ਿਰ ਵੀ ਕੇਂਦਰ ਸਰਕਾਰ ਨਾ ਮੰਨੀ ਤਾਂ ਅਸੀਂ ਦਿੱਲੀ ਜਾ ਕੇ ਵੀ ਵਿਰੋਧ ਕਰਾਂਗੇ।

ABOUT THE AUTHOR

...view details