ਪਟਿਆਲਾ: ਜੇਲ੍ਹ 'ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਸੁਖਪਾਲ ਖਹਿਰਾ ਪਹੁੰਚੇ ਖਹਿਰਾ ਨੇ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਅਤੇ ਅਰਵਿੰਦ ਕੇਜਰੀਵਾਲ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਖ਼ਤਮ ਨਹੀਂ ਹੋਏ ਇਕ ਸਾਲ ਦਿੰਦੇ ਹਾਂ ਭਗਵੰਤ ਮਾਨ ਨੂੰ ਗੈਂਗਸਟਰਾਂ ਨੂੰ ਖ਼ਤਮ ਕਰੋ।
1 ਸਾਲ 'ਚ ਪੰਜਾਬ ਚੋਂ ਗੈਂਗਸਟਰ ਖ਼ਤਮ ਕਰੇ ਪੰਜਾਬ ਸਰਕਾਰ: ਖਹਿਰਾ ਸੁਖਪਾਲ ਖਹਿਰਾ ਨੇ ਕਿਹਾ ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਦੇ ਮੰਤਰੀ ਫਸੇ ਹਨ ਜਿਨ੍ਹਾਂ ਕੋਲੋ ਸੋਨਾ ਵੀ ਮਿਲਿਆ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਬੇਗੁਨਾਹ ਹਨ।
ਆਮ ਆਦਮੀ ਪਾਰਟੀ ਤੇ ਬੀਜੇਪੀ ਮਿਲੀ ਹੋਈ ਹੈ ਬਦਲਾ ਖ਼ੋਰੀ ਦੀ ਰਾਜਨੀਤੀ ਚੱਲ ਰਹੀ ਹੈ ਅਸੀਂ ਆਪਣੇ ਲੀਡਰ ਜਿਸ ਨਾਲ ਧੱਕਾ ਹੋਏਗਾ ਉਸ ਨਾਲ ਡਟ ਕੇ ਖੜ੍ਹਾਂਗੇ ਪੰਜਾਬ ਸਰਕਾਰ ਜੇ ਚਾਹੁੰਦੀ ਤਾਂ ਨਵਜੋਤ ਸਿੰਘ ਸਿੱਧੂ ਜੋ ਕਿ ਇਕ ਸਾਬਕਾ ਖਿਡਾਰੀ ਹਨ ਜੋ ਇੰਡੀਆ ਦੇ ਲਈ ਖੇਡਦੇ ਰਹੇ ਹਨ ਉਨ੍ਹਾਂ ਦੀ ਸਜ਼ਾ ਮਾਫ਼ ਕਰ ਸਕਦੀ ਸੀ।
ਉਨ੍ਹਾਂ ਕਿਹਾ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਅਸੀਂ ਪਟੀਸ਼ਨ ਦਾਇਰ ਕਰਾਂਗਾ ਅਤੇ ਜਿਹੜੀ ਅਗਨੀਪਥ ਸਕੀਮ ਬੀਜੇਪੀ ਲੈ ਕੇ ਆਈ ਹੈ ਇਹ ਠੀਕ ਨਹੀਂ ਹੈ ਬੀਜੇਪੀ ਵੱਲੋਂ ਪਹਿਲਾਂ ਕਿਸਾਨਾਂ ਦੇ ਵਿਰੁੱਧ ਕਾਨੂੰਨ ਲਿਆਂਦਾ ਗਿਆ ਹੁਣ ਫਿਰ ਫ਼ਰਮਾਨ ਜਾਰੀ ਕਰ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਜੇਪੀ ਦੇ ਫਰਮਾਨ ਗਲਤ ਹਨ ਅਤੇ ਗੈਂਗਸਟਰ ਬੇਰੁਜ਼ਗਾਰੀ ਕਰਕੇ ਬਣਦੇ ਨੇ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਦਾ ਨਾਮ ਲਾ ਰਹੇ ਹਨ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਠੀਕ ਨਹੀਂ ਹੈ ਭਗਵੰਤ ਮਾਨ ਨੂੰ ਇੱਕ ਸਾਲ ਦਾ ਟਾਇਮ ਦਿੰਦੇ ਹਾਂ ਗੈਗਸਟਰਾਂ ਦਾ ਸਫ਼ਾਇਆ ਕਰੇ।
ਇਹ ਵੀ ਪੜ੍ਹੋ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ