ਪਟਿਆਲਾ: ਪੰਜਾਬ ਸਰਕਾਰ ਨੇ ਨਵੇਂ ਟ੍ਰੈਫਿਕ ਨਿਯਮਾਂ 'ਚ ਵੀਕਲ ਐਕਟ ਨੂੰ ਵੀਰਵਾਰ ਨੂੰ ਲਾਗੂ ਕਰ ਦਿੱਤਾ ਹੈ। ਇਸ ਐਕਟ 'ਚ ਨਾਜਾਇਜ਼ ਹੋਰਨ ਮਾਰਨ ਵਾਲੇ ਵੀਕਲ ਨੂੰ 2000 ਦਾ ਜੁਰਮਾਨਾ ਲਗਾਇਆ ਜਾਵੇਗਾ। ਜੋ ਪਹਿਲਾਂ 300 ਰੁਪਏ ਸੀ। ਕੁੱਝ ਲੋਕਾਂ ਇਸ ਨਵੇਂ ਐਕਟ ਦੇ ਬਾਰੇ ਕੁੱਝ ਖਾਸ ਜਾਣਕਾਰੀ ਨਹੀਂ ਹੈ। ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ ਉਹ ਉਸ ਨੂੰ ਸਮਰਥਨ ਵੀ ਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਵੀਕਲ ਐਕਟ ਦੀ ਟ੍ਰੈਫਿਕ ਪੁਲਿਸ ਨੂੰ ਇਸ ਸੰਬਧੀ ਕੁੱਝ ਖਾਸ ਜਾਣਕਾਰੀ ਨਹੀਂ ਹੈ।
ਇਸ 'ਤੇ ਟ੍ਰੈਫਿਕ ਪੁਲਿਸ ਗੁਰਤੇਜ ਸਿੰਘ ਨੇ ਦੱਸਿਆ ਕਿ ਐਸ.ਐਸ.ਟੀ ਦੇ ਦਿਸ਼ਾ ਨਿਰਦੇਸ਼ 'ਤੇ ਪਟਿਆਲਾ 'ਚ ਪੁਰੀ ਸਖ਼ਤੀ ਕੀਤੀ ਗਈ ਹੈ। ਰੈਡ ਲਾਈਟ ਨੂੰ ਕਰੋਸ ਕਰਨ 'ਤੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੁਲਟ ਦੇ ਪਟਾਕੇ ਪਾਉਣ ਵਾਲੇ ਵਾਹਨਾ ਦਾ ਹੁਣ ਤੱਕ 10 ਚਲਾਨ ਤਾਂ ਕੀਤੇ ਗਏ ਹਨ।