ਪਟਿਆਲਾ: ਪੀਐੱਸਈਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਨਿਗਮ ਦੇ ਮੁੱਖ ਦਫ਼ਤਰ ਅੱਗੇ ਪੰਜਾਬ ਭਰ ਦੇ ਹਜ਼ਾਰਾਂ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਹੁੰਚੇ ਟੈਕਨੀਕਲ ਸਰਵ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਨੇ ਦੱਸਿਆ ਕਿ 3 ਸਤੰਬਰ 2019 ਨੂੰ ਉਨ੍ਹਾਂ ਦਾ ਮੈਨੇਜਮੈਂਟ ਨਾਲ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ 23 ਸਾਲਾ ਅਡਵਾਂਸ ਇੰਕਰੀਮੈਂਟ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਹਰ ਵਾਰ ਮੀਟਿੰਗ ਵਿੱਚ ਵਾਅਦੇ ਕਰ ਲੈਂਦੀ ਹੈ ਪਰ ਅਸਲ ਵਿੱਚ ਉਹਨਾਂ ਵਾਅਦਿਆਂ 'ਤੇ ਖ਼ਰੀ ਨਹੀਂ ਉੱਤਰਦੀ।