ਪਟਿਆਲਾ: ਸ਼ਹਿਰ ਦੇ ਨੇੜਲੇ ਪਿੰਡ ਕਲਿਆਣ ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਵਿੱਚ 28 ਜੁਲਾਈ ਨੂੰ ਸਫ਼ਰੀ ਸਰੂਪ ਦੀ ਚੋਰੀ ਹੋਈ ਸੀ ਜਿਸ ਦੀ ਅਜੇ ਤੱਕ ਕਾਰਵਾਈ ਨਹੀਂ ਹੋਈ। ਇਸ ਦੇ ਵਿਰੋਧ ਵਿੱਚ ਅੱਜ ਅਕਾਲੀ ਦਲ ਦੇ 52 ਨੁਮਾਇੰਦਿਆਂ ਨੇ ਮਿੰਨੀ ਸਕੱਤਰੇਤ ਵਿੱਚ ਰੋਸ ਮੁਜ਼ਹਾਰਾ ਕੀਤਾ।
ਸਫ਼ਰੀ ਸਰੂਪ ਦੇ ਚੋਰੀ ਮਾਮਲੇ ਵਿੱਚ ਢਿੱਲੀ ਕਾਰਵਾਈ ਹੋਣ ਉੱਤੇ ਰੋਸ ਪ੍ਰਦਰਸ਼ਨ ਦੱਸ ਦੇਈਏ ਕਿ ਬੀਤੇ ਦਿਨੀਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਇੱਕ ਪ੍ਰਣ ਕੀਤਾ ਸੀ। ਪ੍ਰਣ ਵਿੱਚ ਉਨ੍ਹਾਂ ਕਿਹਾ ਕਿ ਸੀ ਕਿ ਜੇਕਰ ਸਰਕਾਰ ਨੇ 18 ਅਗਸਤ ਤੱਕ ਚੋਰੀ ਹੋਏ ਸਫ਼ਰੀ ਸਰੂਪਾਂ ਦੀ ਭਾਲ ਨਹੀਂ ਕੀਤੀ ਉਦੋਂ ਤੱਕ ਉਨ੍ਹਾਂ ਦੇ 52 ਨੁਮਾਇੰਦੇ ਰੋਜ਼ਾਨਾਂ 2 ਘੰਟੇ ਮਿੰਨੀ ਸਕੱਤਰੇਤ ਦੇ ਬਾਹਰ ਬੈਠ ਕੇ ਰੋਸ ਮੁਜ਼ਾਹਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਨੁਮਾਇੰਦੇ ਗੁਰੂ ਦੇ ਨਾਮ ਦਾ ਜਾਪ ਕਰਨਗੇ ਤੇ ਆਪਣੇ ਹੱਕਾਂ ਬਾਰੇ ਬੋਲਣਗੇ।
ਪਟਿਆਲਾ: ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਢਿੱਲੀ ਕਾਰਵਾਈ ਹੋਣ 'ਤੇ ਰੋਸ ਪ੍ਰਦਰਸ਼ਨ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਕਲਿਆਣ ਪਿੰਡ 'ਚੋਂ ਜਿਹੜੇ ਸਫ਼ਰੀ ਸਰੂਪ ਚੋਰੀ ਹੋਏ ਹਨ ਉਹ ਗੁਰੂਘਰ ਦੇ ਪਾਵਨ ਸਰੂਪ ਤੇ ਇਤਿਹਾਸਕ ਸਰੂਪ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਰੂਪਿਆਂ ਨੂੰ ਚੋਰੀ ਹੋਏ 3 ਹਫ਼ਤਿਆ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਸੂਬਾ ਸਰਕਾਰ ਨੇ ਇਸ ਉੱਤੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੱਕ ਦੇ ਹੇਠਾਂ ਤੋਂ ਇਹ ਸਰੂਪ ਚੋਰੀ ਹੋਏ ਹਨ ਪਰ ਅਜੇ ਤੱਕ ਸਰਕਾਰ ਦੇ ਸਿਰ ਉੱਤੇ ਜੂੰ ਨਹੀਂ ਸਰਕੀ ਹੈ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਬੇਨਤੀ ਕੀਤੀ ਜਲਦ ਜਲਦ ਸਰੂਪਾਂ ਨੂੰ ਚੋਰੀ ਕਰਨ ਵਾਲਾ ਦੋਸ਼ੀ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ:ਪੰਜਾਬ ਦੇ ਤਿੰਨ ਜ਼ਿਲ੍ਹਿਆ ਵਿੱਚ ਲੱਗਿਆ ਰਾਤ ਦਾ ਕਰਫਿਉ