ਪੰਜਾਬ

punjab

By

Published : Aug 24, 2021, 8:59 AM IST

ETV Bharat / state

ਦੇਖੋ ਕਿਸ ਤਰ੍ਹਾਂ ਮੀਂਹ ’ਚ ਡਟੇ ਰਹੇ ਅਧਿਆਪਕ

ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ ਅਧਿਆਪਕਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਟਿਆਲਾ ਦੀਆਂ ਸੜਕਾਂ 'ਤੇ ਰੱਖੜੀ ਵਾਲੇ ਦਿਨ ਮੀਂਹ ਵਿੱਚ ਰੋਸ ਮਾਰਚ ਕੱਢਿਆ।

ਭਾਰੀ ਮੀਂਹ ਵਿੱਚ ਮੈਰੀਟੋਰੀਅਸ ਅਧਿਆਰਕਾਂ ਦਾ ਜ਼ਬਰਦਸ਼ਤ ਵਿਰੋਧ ਪ੍ਰਦਰਸ਼ਨ
ਭਾਰੀ ਮੀਂਹ ਵਿੱਚ ਮੈਰੀਟੋਰੀਅਸ ਅਧਿਆਰਕਾਂ ਦਾ ਜ਼ਬਰਦਸ਼ਤ ਵਿਰੋਧ ਪ੍ਰਦਰਸ਼ਨ

ਪਟਿਆਲਾ: ਸਰਕਾਰ ਸਿੱਖਿਆ ਖੇਤਰ ਵਿੱਚ ਵਿਕਾਸ ਦੇ ਦਾਅਵੇ ਕਰਦੀ ਹੈ। ਨੌਜਵਾਨਾਂ ਨੂੰ ਬੇਰੁਜ਼ਗਾਰ ਮਹੁੱਇਆ ਕਰਵਾਉਣ ਦੀਆਂ ਗੱਲਾਂ ਕਰਦੀ ਹੈ। ਪਰ ਇਹ ਦੋਨੋ ਹੀ ਦਾਅਵੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅੱਗੇ ਝੂਠੇ ਦਿਖਾਈ ਦਿੰਦੇ ਹਨ।

ਇਹ ਵੀ ਪੜੋ: ਕੀ ਅੱਜ ਨਿਕਲੇਗਾ ਗੰਨਾ ਕਿਸਾਨਾਂ ਦਾ ਹੱਲ ?

ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ ਅਧਿਆਪਕਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਟਿਆਲਾ ਦੀਆਂ ਸੜਕਾਂ 'ਤੇ ਰੱਖੜੀ ਵਾਲੇ ਦਿਨ ਮੀਂਹ ਵਿੱਚ ਰੋਸ ਮਾਰਚ ਕੱਢਿਆ। ਭਾਰੀ ਮੀਂਹ ਦੇ ਵਿੱਚ ਅਧਿਆਪਕਾਂ ਨੇ ਹੱਥ ਵਿੱਚ ਛੱਤਰੀਆਂ ਫੜ ਕੇ ਆਪਣਾ ਗੁੱਸਾ ਜਾਹਿਰ ਕੀਤਾ।

ਭਾਰੀ ਮੀਂਹ ਵਿੱਚ ਮੈਰੀਟੋਰੀਅਸ ਅਧਿਆਰਕਾਂ ਦਾ ਜ਼ਬਰਦਸ਼ਤ ਵਿਰੋਧ ਪ੍ਰਦਰਸ਼ਨ

ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਉਹ 7 ਸਾਲ ਤੋ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹਨ। ਪੰਜਾਬ ਵਿੱਚ 10 ਦੇ ਕਰੀਬ ਮੈਰੀਟੋਰੀਅਸ ਸਕੂਲ ਹਨ। ਜਿੱਥੇ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀ ਅਤੇ ਮੁਫਤ ਸਿੱਖਿਆ ਲੈਂਦੇ ਹਨ।

ਰਮਸਾ ਦੇ ਅਧਿਆਪਕਾਂ ਨੂੰ 2018 ਵਿੱਚ ਪੱਕਾ ਕਰ ਦਿੱਤਾ ਪਰ ਮੈਰੀਟੋਰੀਅਸ ਦੇ ਅਧਿਆਪਕਾਂ ਨੂੰ ਇਸ ਤੋਂ ਵਾਝਾਂ ਰੱਖਿਆ ਗਿਆ। ਰਮਸਾ ਸਕੀਮ ਅਨੁਸਾਰ ਘੱਟ ਤਨਖਾਹ ਕਰਕੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ। ਉਹ ਵੀ ਇਹ ਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਨਖਾਹ ਘੱਟ ਕਰਕੇ ਰੈਗੂਲਰ ਕੀਤਾ ਜਾਵੇ।

ABOUT THE AUTHOR

...view details