ਪਟਿਆਲਾ: ਸਰਕਾਰੀ ਰਜਿੰਦਰਾ ਹਸਪਾਤਲ ਦੀਆਂ ਨਰਸਾਂ ਦਾ ਪਿਛਲੀ 5 ਫ਼ਰਵਰੀ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਹੈ ਜਿਸ ਤਹਿਤ ਉਨ੍ਹਾਂ ਨੇ ਅੱਜ ਪਟਿਆਲਾ ਦੇ ਬੱਸ ਸਟੈਂਡ ਦਾ ਮੁੱਖ ਚੌਕ ਜਾਮ ਕਰ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਅਰਥੀ ਫੂਕ ਮੁਜਹਾਰਾ ਕੀਤਾ।
ਨਰਸਾਂ ਦਾ ਪਟਿਆਲਾ ਵਿੱਚ ਪ੍ਰਦਰਸ਼ਨ ਜ਼ਿਕਰੇ ਖ਼ਾਸ ਹੈ ਕਿ 5 ਫ਼ਰਵਰੀ ਤੋਂ ਰਜਿੰਦਰਾ ਹਸਪਤਾਲ ਦੀਆਂ ਨਰਸਾਂ, ਦਰਜਾ 4 ਕਰਮਚਾਰੀ ਅਤੇ ਇਨਸੇਲਰੀ ਸਟਾਫ਼ ਵੱਲੋਂ ਹਸਪਤਾਲ ਦੀ ਛੱਤ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਮਰਨ ਵਰਤ ਵੀ ਰੱਖਿਆ ਗਿਆ ਹੈ।
ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਅੱਜ ਪਟਿਆਲਾ ਬੱਸ ਸਟੈਂਡ ਦੇ ਮੁੱਖ ਚੌਕ ਤੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਬਣਾ ਕੇ ਪਿੱਟ ਸਿਆਪਾ ਕਰ ਕੇ ਅਰਥੀ ਫੂਕ ਮੁਜਹਾਰਾ ਕੀਤਾ ਗਿਆ।
ਨਰਸਾਂ ਕਿਹਾ, 'ਸਰਕਾਰ ਕੋਲ ਫ਼ਾਲਤੂ ਕੰਮਾਂ ਲਈ ਪੈਸਾ ਹੈ ਪਰ ਅਸੀਂ ਮਰੀਜਾਂ ਦੀ ਜਾਨ ਬਚਾਉਦੇ ਆਂ ਉਨ੍ਹਾਂ ਦੀ ਸੇਵਾ ਕਰਦੇ ਹਾ ਸਾਡੇ ਲਈ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ।'
ਉਨ੍ਹਾਂ ਕਿਹਾ ਕਿ ਇਹ ਅਰਥੀ ਦੇ ਫੁੱਲ ਗੰਦੇ ਨਾਲੇ ਵਿੱਚ ਸੁੱਟੇ ਜਾਣਗੇ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ।