ਪਟਿਆਲਾ: ਨਾਮਧਾਰੀ ਸਮੁਦਾਇ ਦੇ ਲੋਕਾਂ ਵੱਲੋਂ ਅੱਜ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਟਿਆਲਾ ਡੀ ਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਤ ਦਰਸ਼ਨ ਸਿੰਘ ਪ੍ਰਧਾਨ, (ਨਾਮਧਾਰੀ ਏਕਤਾ) ਨੇ ਦੱਸਿਆ ਕਿ 2016 ਵਿੱਚ ਕੱਲਰ ਭੈਣੀ ਦੇ ਵਿੱਚ ਸਾਡੇ ਸਮੁਦਾਇ ਦੇ ਬਜ਼ੁਰਗ ਮਾਤਾ ਚੰਦ ਕੌਰ ਜੀ ਦਾ ਪਰ ਅੱਜ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਹੋਈ।
ਮਾਤਾ ਚੰਦ ਕੌਰ ਦੇ ਕਤਲ ਮਾਮਲੇ ਨੂੰ ਲੈ ਕੇ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ - PROTEST HELD IN PATIALA
ਸਾਡੇ ਸਮੁਦਾਏ ਵਿੱਚ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਦੇ ਕਾਰਨ ਕਤਲ ਹੋਇਆ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਥੋੜ੍ਹੀ ਜਿਹੀ ਗੰਭੀਰ ਨਹੀਂ ਦਿਖ ਰਹੀ ਨਹੀਂ ਤਾਂ ਮਾਤਾ ਜੀ ਦੇ ਡਰਾਈਵਰ ਅਤੇ ਸੇਵਾਦਾਰਾਂ ਕਿਸੇ ਪ੍ਰਕਾਰ ਦੀ ਜਾਂਚ ਪੜਤਾਲ ਲਈ ਕੀਤੀ ਗਈ
ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਸਮੁਦਾਏ ਵਿੱਚ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਦੇ ਕਾਰਨ ਕਤਲ ਹੋਇਆ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਥੋੜ੍ਹੀ ਜਿਹੀ ਗੰਭੀਰ ਨਹੀਂ ਦਿਖ ਰਹੀ ਨਹੀਂ ਤਾਂ ਮਾਤਾ ਜੀ ਦੇ ਡਰਾਈਵਰ ਅਤੇ ਸੇਵਾਦਾਰਾਂ ਕਿਸੇ ਪ੍ਰਕਾਰ ਦੀ ਜਾਂਚ ਪੜਤਾਲ ਲਈ ਕੀਤੀ ਗਈ ਆਉਣ ਵਾਲੇ ਕਿਹਾ ਕਿ ਨਾਮਧਾਰੀ ਸਮੁਦਾਏ ਦਾ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵੀ ਬਲੀਦਾਨ ਹੈ ਪਰ ਅੱਜ ਸਰਕਾਰ ਦੁਆਰਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਿਆਂ ਨਹੀਂ ਮਿਲ ਰਿਹਾ ਨਿਆਂ ਮੰਗਣ ਲਈ ਅੱਜ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ ।
ਇਸੇ ਤਰ੍ਹਾਂ ਅਸੀਂ ਅਲੱਗ ਅਲੱਗ ਸ਼ਹਿਰਾਂ ਵਿੱਚ ਡੀਸੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ ਪੱਤਰ ਦੇਵਾਂਗੇ ਜਿਸ ਵਿੱਚ ਗੁਹਾਰ ਲਗਾਈ ਜਾਏਗੀ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜ੍ਹਿਆ ਜਾਵੇ ਨਹੀਂ ਤਾ ਸੰਘਰਸ਼ ਤੇਜ ਹੋਵੇਗਾ।