ਪਟਿਆਲਾ: 'ਦੀ ਕਲਾਸ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ' ਦੇ ਠੇਕਾ ਸਫ਼ਾਈ ਵਰਕਰ ਯੂਨੀਅਨ ਨਗਰ ਨਿਗਮ ਨੇ ਧਰਨਾ ਦਿੱਤਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪੂਰੇ ਸ਼ਹਿਰ ਦੀ ਗੰਦਗੀ ਸਾਫ਼ ਕਰਦੇ ਹਨ ਤੇ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਪਰ 2 ਮਹੀਨਿਆਂ ਤੋਂ 260 ਮਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਹ ਧਰਨਾ ਦੇਣ ਲਈ ਮਜਬੂਰ ਹੋ ਗਏ।
ਪਟਿਆਲਾ: ਤਨਖਾਹਾਂ ਨਾ ਮਿਲਣ ਤੋਂ ਤੰਗ ਸਫ਼ਾਈ ਕਰਮਚਾਰੀਆਂ ਨੇ ਦਿੱਤਾ ਧਰਨਾ
ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਚੱਲਦੇ ਪਟਿਆਲਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਕਰਮਚਾਰੀਆਂ ਵੱਲੋਂ ਪੀਐੱਫ ਅਤੇ ਹੋਰ ਫੰਡਾਂ 'ਚ ਘਪਲੇ ਦੀ ਗੱਲ ਵੀ ਕਹੀ ਗਈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਅਣਗਹਿਲੀ ਤੋਂ ਤੰਗ ਹੋ ਕੇ ਉਹ ਧਰਨਾ ਦੇਣ ਲਈ ਮਜਬੂਰ ਹੋਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫ਼ਾਈ ਕਰਮਚਾਰੀ ਮੰਗਤ ਕਲਿਆਣ ਨੇ ਕਿਹਾ ਕਿ ਉਹ ਕਈ ਵਾਰ ਵਿਰੋਧ ਕਰ ਚੁੱਕੇ ਹਨ ਪਰ ਉਹਨਾਂ ਨੂੰ ਪੁਚਕਾਰ ਕੇ ਫ਼ਿਰ ਕੰਮਾਂ 'ਤੇ ਲਾ ਲਿਆ ਜਾਂਦਾ ਹੈ। ਠੇਕੇਦਾਰਾਂ ਵੱਲੋਂ ਉਨ੍ਹਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਵੱਲੋਂ ਪੀਐੱਫ਼ ਅਤੇ ਹੋਰ ਫੰਡਾਂ 'ਚ ਘਪਲੇ ਦੀ ਗੱਲ ਵੀ ਕਹੀ ਗਈ। ਉਨ੍ਹਾਂ ਨੇ ਸੀਮਾ ਸ਼ਰਮਾ ਨਾਂਅ ਦੀ ਇੱਕ ਠੇਕੇਦਾਰ 'ਤੇ ਕਰੋੜਾਂ ਦਾ ਘਪਲਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ ਅਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਘਪਲੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਫ਼ਾਈ ਕਰਮਚਾਰੀਆਂ ਦੀ ਮੰਗ ਹੈ ਕਿ ਉਹਨਾਂ ਨੂੰ ਨਗਰ ਨਿਗਮ ਅਧੀਨ ਕਰਕੇ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ ਤਾਂ ਜੋ ਹਰ ਮਹੀਨੇ ਤਨਖ਼ਾਹ ਮਿਲਦੀ ਰਹੇ। ਇਸ ਦੀ ਸ਼ਿਕਾਇਤ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਕੋਲ ਵੀ ਕਈ ਵਾਰ ਕੀਤੀ ਹੈ।