ਪਟਿਆਲਾ:ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਰਾਹੀਂ ਡੀਏਪੀ ਖਾਦ ਭੇਜੀ ਜਾ ਰਹੀ ਹੈ, ਜਿਸ ਨੂੰ ਲੈ ਕੇ ਨਾਭਾ ਵਿਚ ਅੱਜ ਉਦੋਂ ਬਵਾਲ ਖੜ੍ਹਾ ਹੋ ਗਿਆ। ਜਦੋਂ ਨਾਭਾ ਰੇਲਵੇ ਸਟੇਸ਼ਨ ਤੇ ਡੀਏਪੀ ਖਾਦ ਨਾਲ ਭਰੀ ਇਕ ਟਰੇਨ ਜਦੋਂ ਟਰੱਕਾਂ ਵਿੱਚ ਭਰ ਕੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾਣ ਲੱਗੀ, ਤਾਂ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਮਿਲੀ ਭੁਗਤ ਨਾਲ ਡੀਏਪੀ ਖਾਦ ਵੱਖ ਵੱਖ ਸ਼ਹਿਰਾਂ ਵਿੱਚ ਭੇਜ ਰਹੇ ਹਨ। ਜਦੋਂ ਕਿ ਇਹ ਖਾਦ ਪਹਿਲਾਂ ਨਾਭਾ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚ ਭੇਜਣੀ ਚਾਹੀਦੀ ਹੈ।
ਕਿਸਾਨਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਨਾਭਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਮੌਕੇ ਤੇ ਹੀ ਮਾਰਕਫੈੱਡ ਦੇ ਡੀ.ਐਮ ਅਤੇ ਨਾਭਾ ਦੇ ਡੀਐਸਪੀ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਹ ਪਹਿਲਾਂ ਖਾਦ ਨਾਭਾ ਦੇ ਸਹਿਕਾਰੀ ਸੈਂਟਰਾਂ ਵਿੱਚ ਭੇਜੀ ਜਾਏਗੀ ਅਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਸਾਰੇ ਟਰੱਕ ਸਹਿਕਾਰੀ ਸੈਂਟਰਾਂ ਵਿਚ ਭੇਜਣ ਤੋਂ ਬਾਅਦ ਆਪਣਾ ਰੋਸ ਪ੍ਰਦਰਸ਼ਨ ਖ਼ਤਮ ਕੀਤਾ।
ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਹਰ ਸਾਲ ਡੀਏਪੀ ਖਾਦ ਦੀ ਕਿਸਾਨਾਂ ਨੂੰ ਭਾਰੀ ਕਮੀ ਆਉਂਦੀ ਹੈ, ਇਹ ਖਾਦ ਸਰਦੀ ਦੀਆਂ ਹਰ ਫ਼ਸਲ ਵਿੱਚ ਪੈਂਦੀ ਹੈ। ਜਿੱਥੇ ਪਹਿਲਾਂ ਕੇਂਦਰ ਵੱਲੋਂ ਪਹਿਲਾਂ 80%ਡੀਏਪੀ ਖਾਦ ਸੁਸਾਇਟੀਆਂ ਨੂੰ ਭੇਜੀ ਜਾਂਦੀ ਸੀ ਅਤੇ 20% ਪਰਸੈਂਟ ਬਾਜ਼ਾਰ ਵਿਚ ਪ੍ਰਾਈਵੇਟ ਦੁਕਾਨਾਂ ਤੇ ਭੇਜੀ ਜਾਂਦੀ ਸੀ।
ਪਰ ਹੁਣ ਉਸ ਨੂੰ ਰੱਦ ਕਰਦਾ ਹੋਏ ਹੁਣ ਕੇਂਦਰ ਸਰਕਾਰ ਨੇ 50% ਸਰਕਾਰੀ ਸੈਂਟਰਾਂ ਨੂੰ ਅਤੇ 50% ਦੁਕਾਨਦਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ, ਇਸ ਨਵੀਂ ਪਾਲਿਸੀ ਨੂੰ ਵੇਖਦੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈl
ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਇਹ ਖਾਦ ਜ਼ਿਲ੍ਹਾ ਪਟਿਆਲਾ ਵਾਸਤੇ ਆਈ ਹੈ ਪਰ ਮੰਤਰੀ ਦੀ ਸ਼ਹਿ ਤੇ ਇਹ ਅਮਲੋਹ ਫ਼ਤਹਿਗੜ੍ਹ ਸਾਹਿਬ ਵੱਲ ਟਰੱਕ ਲਿਜਾਏ ਜਾ ਰਹੇ ਹਨ ਪਹਿਲਾਂ ਨਾਭੇ ਦੇ ਸੈਂਟਰਾਂ ਵਿੱਚ ਡੀਏਪੀ ਖਾਦ ਪੂਰੀ ਕਰਨ ਫਿਰ ਕਿਸੇ ਦੂਜੇ ਜਗ੍ਹਾ ਟਰੱਕਾਂ ਨੂੰ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਟਰੱਕ ਸਰਕਾਰੀ ਸੈਂਟਰਾਂ ਵਿੱਚ ਨਹੀਂ ਪਹੁੰਚਦੇ ਉਦੋਂ ਤੱਕ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਤੇ ਮਾਰਕਫੈੱਡ ਦੇ ਡੀ ਐਮ ਬਿਪਨ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਹ ਟਰੱਕ ਪਹਿਲਾਂ ਨਾਭਾ ਦੇ ਸਹਿਕਾਰੀ ਸੈਂਟਰਾਂ ਵਿਚ ਜਾਣਗੇ ਅਤੇ ਫਿਰ ਜੋ ਬਚਦੇ ਟਰੱਕ ਹੋਣਗੇ ਹੋਰ ਜ਼ਿਲ੍ਹਿਆਂ ਵਿੱਚ ਭੇਜੇ ਜਾਣਗੇ।
ਇਸ ਮੌਕੇ ਤੇ ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬੜ ਨੇ ਕਿਹਾ ਕਿ ਕਿਸਾਨਾਂ ਅਤੇ ਡੀ ਐੱਮ ਮਾਰਕਫੈੱਡ ਦੀ ਮੀਟਿੰਗ ਕਰਵਾ ਦਿੱਤੀ ਗਈ ਹੈ ਅਤੇ ਡੀ ਐੱਮ ਮਾਰਕਫੈੱਡ ਨੇ ਭਰੋਸਾ ਦਿੱਤਾ ਗਿਆ ਹੈ ਕਿ ਇਹ ਖਾਦ ਦੇ ਟਰੱਕ ਪਹਿਲਾਂ ਨਾਭੇ ਸਹਿਕਾਰੀ ਸੈਂਟਰਾਂ ਵਿੱਚ ਭੇਜੇ ਜਾਣਗੇ ਅਤੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆl
ਇਹ ਵੀ ਪੜ੍ਹੋ:ਅਸਮਾਨ ਨੂੰ ਛੂਹ ਰਹੇ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ