ਪੰਜਾਬ

punjab

ETV Bharat / state

ਬੇਰੁਜ਼ਗਾਰ ਅਧਿਆਪਕ ਪਹੁੰਚੇ ਭਾਖੜਾ, ਮੰਗਾਂ ਨਾ ਮੰਨਣ 'ਤੇ ਨਹਿਰ 'ਚ ਛਾਲ ਮਾਰਨ ਦੀ ਦਿੱਤੀ ਧਮਕੀ

ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਸਮਾਣਾ-ਸੰਗਰੂਰ ਰੋਡ 'ਤੇ ਸਥਿਤ ਭਾਖੜਾ 'ਤੇ ਪਹੁੰਚ ਗਏ ਹਨ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਰਕਾਰ ਨੂੰ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਧਮਕੀ ਦਿੱਤੀ ਹੈ।

protest by ETT and TET pass unemployed teachers near bhakhra
ਬੇਰੁਜ਼ਗਾਰ ਅਧਿਆਪਕ ਪਹੁੰਚੇ ਭਾਖੜਾ, ਮੰਗਾਂ ਨਾ ਮੰਨਣ 'ਤੇ ਨਹਿਰ 'ਚ ਛਾਲ ਮਾਰਨ ਦੀ ਦਿੱਤੀ ਧਮਕੀ

By

Published : Mar 8, 2020, 5:03 PM IST

Updated : Mar 8, 2020, 5:51 PM IST

ਪਟਿਆਲਾ: ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨ ਕਰ ਰਹੇ ਅਧਿਆਪਕ ਪਟਿਆਲਾ ਦੇ ਸਮਾਣਾ-ਸੰਗਰੂਰ ਰੋਡ 'ਤੇ ਸਥਿਤ ਭਾਖੜਾ 'ਤੇ ਪਹੁੰਚ ਗਏ ਹਨ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਰਕਾਰ ਨੂੰ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਧਮਕੀ ਦਿੱਤੀ ਹੈ।

ਬੇਰੁਜ਼ਗਾਰ ਅਧਿਆਪਕ ਪਹੁੰਚੇ ਭਾਖੜਾ, ਮੰਗਾਂ ਨਾ ਮੰਨਣ 'ਤੇ ਨਹਿਰ 'ਚ ਛਾਲ ਮਾਰਨ ਦੀ ਦਿੱਤੀ ਧਮਕੀ

ਦੱਸ ਦਈਏ ਕਿ ਈਟੀਟੀ ਅਤੇ ਟੈੱਟ ਪਾਸ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਤੀ ਬਾਗ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ। ਇਸ ਤੋਂ ਬਾਅਦ ਹੁਣ ਪ੍ਰਦਰਸ਼ਕਾਰੀ ਭਾਖੜਾ ਪੁੱਜੇ ਹਨ ਅਤੇ ਮੰਗਾਂ ਨਾ ਮੰਨਣ 'ਤੇ ਸਰਕਾਰ ਨੂੰ ਆਤਮ-ਹੱਤਿਆ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ: ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ

ਜਾਣਕਾਰੀ ਲਈ ਇਹ ਵੀ ਜ਼ਿਕਰ ਕਰ ਦੇਈਏ ਕਿ ਅਧਿਆਪਕਾਂ ਵੱਲੋਂ ਪਟਿਆਲਾ-ਸੰਗਰੂਰ ਰੋਡ ਬੰਦ ਕਰ ਦਿੱਤਾ ਗਿਆ ਹੈ।

Last Updated : Mar 8, 2020, 5:51 PM IST

ABOUT THE AUTHOR

...view details