ਪੰਜਾਬ

punjab

ETV Bharat / state

ਫ਼ੀਸਾਂ ਵਧਾਏ ਜਾਣ 'ਤੇ ਥਾਪਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਦਿੱਤਾ ਧਰਨਾ - ਥਾਪਰ ਯੂਨਿਵਰਸਿਟੀ

ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿੱਤਾ ਧਰਨਾ। ਫ਼ੀਸ ਵਧਾਏ ਜਾਣ ਦਾ ਵਿਰੋਧ ਕਰਦਿਆਂ ਵਿਦਿਆਰਥੀਆਂ ਵਲੋਂ ਕਾਲਜ ਪ੍ਰਬੰਧਕਾਂ ਵਿਰੁੱਧ ਨਾਹਰੇਬਾਜ਼ੀ।

ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ

By

Published : Apr 5, 2019, 10:19 AM IST

ਪਟਿਆਲਾ: ਪਟਿਆਲਾ ਵਿਖੇ ਸਥਿਤ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਕਾਲਜ ਪ੍ਰਸ਼ਾਸਨ ਤੋਂ ਨਾਰਾਜ਼ ਵਿਖਾਈ ਦਿੱਤੇ। ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਗੇਟ ਨੂੰ ਜ਼ਬਰਦਸਤੀ ਖੋਲ੍ਹ ਕੇ ਬਾਹਰ ਸੜਕ ਉੱਤੇ ਬੈਠ ਕੇ ਕਾਲਜ ਮੈਨੇਜਮੇਂਟ ਵਿਰੁੱਧ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਹੋਸਟਲ ਦੀ ਫ਼ੀਸ ਵਿੱਚ ਲਗਾਤਾਰ ਵਾਧਾ ਕਰਨ 'ਤੇ ਵਿਦਿਆਰਥੀਆਂ ਨੇ ਇਹ ਧਰਨਾ ਦਿੱਤਾ।

ਥਾਪਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਦਿੱਤਾ ਧਰਨਾ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਮੈਨੇਜਮੇਂਟ ਵਲੋਂ ਲਗਾਤਾਰ ਹੋਸਟਲ ਦੀ ਫ਼ੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮੈਨੇਜਮੇਂਟ ਨੇ ਹੋਸਟਲ ਫ਼ੀਸ 'ਚ ਕਰੀਬ 4000 ਰੁਪਏ ਦਾ ਵਾਧਾ ਕਰ ਦਿੱਤਾ ਹੈ ਤੇ ਏ.ਸੀ ਵਾਲੇ ਰੂਮ ਦੀ ਫ਼ੀਸ 50 , 000 ਰੁਪਏ ਪ੍ਰਤੀ ਵਿਦਿਆਰਥੀ ਲਈ ਜਾ ਰਹੀ ਹੈ ਜਦਕਿ ਉਨ੍ਹਾਂ ਨੂੰ ਦੁਪਹਿਰ ਬਾਅਦ ਏ.ਸੀ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ।ਕਾਲਜ ਪ੍ਰਸ਼ਾਸਨ ਦੀ ਇਸ ਮਨਮਰਜ਼ੀ ਵਿਰੁੱਧ ਮਜਬੂਰਨ ਵਿਦਿਆਰਥੀਆਂ ਨੂੰ ਧਰਨਾ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮੈਨੇਜਮੇਂਟ ਵੱਲੋਂ ਵਿਦਿਆਰਥੀਆਂ ਤੋਂ 3 ਮਹੀਨੇ ਦੀ ਐਡਵਾਂਸ ਫ਼ੀਸ ਵਸੂਲ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਫ਼ੀਸ ਵਾਧਾ ਦਾ ਫ਼ੈਸਲਾ ਨਹੀਂ ਬਦਲਿਆ ਤਾਂ ਉਨ੍ਹਾਂ ਵੱਲੋਂ ਧਰਨਾ ਲਗਾਤਾਰ ਜਾਰੀ ਰਹੇਗਾ। ਜਦੋਂ ਮੀਡਿਆ ਨੇ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀ ਤਾਂ ਸੁਰੱਖਿਆ ਕਰਮਚਾਰੀਆਂ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਪ੍ਰਬੰਧਕੀ ਅਧਿਕਾਰੀਆਂ ਦੇ ਫ਼ੋਨ ਵੀ ਬੰਦ ਹੀ ਆ ਰਹੇ ਸਨ।

ABOUT THE AUTHOR

...view details