ਪਟਿਆਲਾ: ਖ਼ਾਲਸਾ ਕਾਲਜ ਪਟਿਆਲਾ ਦੀਆਂ ਵਿੱਦਿਅਕ ਸੰਸਥਾਂਵਾਂ ਵਿੱਚ ਕਾਫ਼ੀ ਮਹੱਤਤਾ ਰੱਖਦਾ ਹੈ ਜਿਸ ਦੇ ਡਾਇਰੈਕਟਰ ਧਰਿਮੰਦਰ ਸਿੰਘ ਉਭਾ ਨੇ ਦੱਸਿਆ ਕਿ ਜਿੱਥੇ ਕਾਲਜ ਦੀ ਪ੍ਰਮੋਸ਼ਨ ਲਈ ਵੱਖ-ਵੱਖ ਟੀ.ਵੀ. ਐਡ, ਅਖ਼ਬਾਰੀ ਇਸ਼ਤਿਹਾਰ ਅਤੇ ਹੋਰ ਕਈ ਢੰਗ ਦੇ ਨਾਲ ਹੀ ਗੀਤ ਬਣਾ ਕੇ ਕਾਲਜ ਦੀ ਪ੍ਰਮੋਸ਼ਨ ਕਰਨ ਬਾਰੇ ਸੋਚੀ। ਇਸ ਸਬੰਧੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਸੋਚਿਆ ਕਿ ਕਿਉਂ ਨਾ ਇੱਕ ਗੀਤ ਬਣਾਇਆ ਜਾਵੇ ਜਿਸ ਰਾਹੀਂ ਕਾਲਜ ਦੀਆਂ ਉਪਲੱਬਧੀਆਂ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ।
'ਸ਼ਹਿਰ ਪਟਿਆਲੇ ਦਾ ਖ਼ਾਲਸਾ ਕਾਲਜ ਹੈ ਬੜਾ ਨਿਰਾਲਾ' - ਖ਼ਾਲਸਾ ਕਾਲਜ ਪਟਿਆਲਾ
ਜਿੱਥੇ ਅੱਜ ਕੱਲ ਨਿਜੀ ਵਿੱਦਿਅਕ ਅਦਾਰਿਆਂ ਵੱਲੋਂ ਕਾਲਜ ਦੀ ਮਸ਼ਹੂਰੀ ਲਈ ਵੱਖ-ਵੱਖ ਢੰਗ ਅਪਣਾਏ ਜਾਂਦੇ ਹਨ, ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਪਟਿਆਲਾ ਦੇ ਖ਼ਾਲਸਾ ਕਾਲਜ ਵੱਲੋਂ ਵੀ ਇੱਕ ਗੀਤ ਰਾਹੀਂ ਕਾਲਜ ਦੀ ਪ੍ਰਮੋਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੇਖੋ ਵੀਡੀਓ
ਖ਼ਾਲਸਾ ਕਾਲਜ ਪਟਿਆਲਾ
ਤੁਹਾਨੂੰ ਦੱਸ ਦੇਈਏ ਇਸ ਗੀਤ ਨੂੰ ਕਾਲਜ ਦੇ ਡਾਇਰੈਕਟਰ ਧਰਮਿੰਦਰ ਸਿੰਘ ਨੇ ਹੀ ਲਿਖਿਆ ਹੈ ਅਤੇ ਕਾਲਜ ਦੇ ਸਟੂਡੀਓ ਅੰਦਰ ਸੰਗੀਤ ਵਿਭਾਗ ਦੇ ਤਿੰਨ ਅਧਿਆਪਕਾਂ ਵੱਲੋਂ ਮਿਲ ਕੇ ਬਣਾਇਆ ਗਿਆ ਹੈ, ਜੋ ਕਿ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਪ੍ਰਮੋਸ਼ਨ ਕਰਨ ਦਾ ਢੰਗ ਹੀ ਵੱਖਰਾ ਹੈ।
Last Updated : Jun 3, 2019, 8:43 PM IST