ਪੰਜਾਬ

punjab

ETV Bharat / state

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 24 ਨਵੰਬਰ ਨੂੰ ਸੱਦਿਆ "ਪੰਜਾਬ ਬਚਾਓ" ਸੰਮੇਲਨ - Rajpura

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਬਾਗੀ ਸੁਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ 24 ਨਵੰਬਰ ਨੂੰ ਰਾਜਪੁਰਾ ਵਿੱਖੇ "ਪੰਜਾਬ ਬਚਾਓ" ਸੰਮੇਲਨ ਸੱਦਿਆ ਗਿਆ ਹੈ।

Prof. Prem Singh Chandumajra called the "punjab Bachao" conference on November 24
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 24 ਨਵੰਬਰ ਨੂੰ ਸੱਦਿਆ "ਪੰਜਾਬ ਬਚਾਓ" ਸੰਮੇਲਨ

By

Published : Nov 20, 2020, 10:54 PM IST

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਬਾਗੀ ਸੁਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ 24 ਨਵੰਬਰ ਨੂੰ ਰਾਜਪੁਰਾ ਵਿੱਖੇ "ਪੰਜਾਬ ਬਚਾਓ" ਸੰਮੇਲਨ ਸੱਦਿਆ ਗਿਆ ਹੈ। ਖੇਤੀ ਬਿੱਲਾਂ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਨੂੰ ਢੁੱਕਵੇਂ ਸਿੱਟੇ 'ਤੇ ਪਹੁੰਚਾਉਣ ਲਈ ਸਮੂਹ ਪੰਜਾਬੀਆਂ ਨੂੰ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 24 ਨਵੰਬਰ ਨੂੰ ਸੱਦਿਆ "ਪੰਜਾਬ ਬਚਾਓ" ਸੰਮੇਲਨ

ਪ੍ਰੋਫੈਸਰ ਚੰਦੂਮਾਜਰਾ ਨੇ ਦੱਸਿਆ ਕਿ ਇਹ ਪੰਜਾਬ ਬਚਾਓ ਸੰਮੇਲਨ ਕਿਸੇ ਵੀ ਰਾਜਸੀ ਬੈਨਰ ਹੇਠ ਨਹੀਂ ਹੋਵੇਗਾ ਸਗੋਂ ਸਮੂਹ ਪੰਜਾਬੀ ਜੋ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਨ ਇਹ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 24 ਨਵੰਬਰ ਨੂੰ ਸੱਦਿਆ "ਪੰਜਾਬ ਬਚਾਓ" ਸੰਮੇਲਨ

ਚੰਦੂਮਾਜਰਾ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਰਾਜਪੁਰਾ ਅਤੇ ਘਨੌਰ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਤੋਂ ਫੀਡਬੈਕ ਲਿਆ ਜਿਸ ਤੋਂ ਪਤਾ ਲੱਗਿਆ ਕਿ ਲੋਕ ਅਜੇ ਵੀ ਘਰਾਂ 'ਚ ਬੈਠੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਕਿਸਾਨੀ ਸੰਘਰਸ਼ ਦੇ ਨਾਲ ਜੋੜਨ ਦੇ ਲਈ ਘਰਾਂ ਵਿੱਚੋਂ ਕੱਢਣਾ ਬੇਹੱਦ ਜ਼ਰੂਰੀ ਹੈ।

ABOUT THE AUTHOR

...view details