ਪਟਿਆਲਾ:ਜ਼ਿਲ੍ਹਾ ਦੇ ਸੁਧਾਰ ਘਰ (District Improvement House) ਅਕਸਰ ਹੀ ਚਰਚਾ ਵਿੱਚ ਰਹਿੰਦਾ ਹੈ। ਜਿੱਥੇ ਕਿ ਆਏ ਦਿਨ ਨਵੀਂ ਤੋਂ ਨਵੀਂ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਪਟਿਆਲਾ ਜਿਲ੍ਹਾਂ ਸੁਧਾਰ ਘਰ (District Improvement House) ਵਿੱਚ ਕੈਦ ਕੈਦੀ ਦੇ ਪਰਿਵਾਰ ਨੇ ਜੇਲ੍ਹ ਅਧਿਕਾਰੀਆਂ 'ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ।
ਦੱਸ ਦਈਏ ਕਿ ਸੋਨੀਪਤ ਵਿੱਚ ਰਹਿਣ ਵਾਲਾ ਗੈਂਗਸਟਰ ਆਕਾਸ਼,ਕੁਝ ਸਮੇਂ ਪਹਿਲਾ ਪਟਿਆਲਾ ਜੇਲ੍ਹ (District Improvement House) ਵਿੱਚ ਤਬਦੀਲ ਹੋ ਗਿਆ ਸੀ, ਜੋ 3 ਸਾਲਾਂ ਤੋਂ ਪਟਿਆਲਾ ਜੇਲ੍ਹ (Patiala Jail) ਵਿੱਚ ਹੈ। ਪੁਲਿਸ ਅਨੁਸਾਰ ਕੈਮਰਿਆਂ ਨੂੰ ਤੋੜਨ ਅਤੇ ਪੁਲਿਸ ਦੀ ਵਰਦੀ 'ਤੇ ਹੱਥ ਪਾਉਣ ਦੇ ਲਈ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਸਨ। ਜ਼ਖਮੀ ਹਵਾਲਾਤੀ ਦਾ ਪਰਿਵਾਰ ਜੇਲ ਪ੍ਰਸ਼ਾਸਨ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਹਸਪਤਾਲ ਪਹੁੰਚਿਆ।
ਕੈਦੀ ਦੀ ਮਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਜੇਲ੍ਹ ਪ੍ਰਸ਼ਾਸਨ ਅਤੇ ਜੇਲ੍ਹ ਸੁਪਰਡੈਂਟ (Prison Superintendent) ਨੇ ਬੁਰੀ ਤਰ੍ਹਾਂ ਕੁੱਟਿਆ ਹੈ, ਅਤੇ ਪੁਲਿਸ ਦੇ 35 ਲੋਕਾਂ ਨੇ ਜੇਲ੍ਹ ਦੇ ਅੰਦਰ ਕੁੱਟਿਆ ਹੈ, ਉਹ ਪੂਰੀ ਤਰ੍ਹਾਂ ਜ਼ਖਮੀ ਹੈ। ਜਿਸ ਨੂੰ ਅਸੀਂ ਮਿਲੇ ਸੀ, ਅਤੇ ਉਸ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਸਾਨੂੰ ਮਿਲਣ ਨਾ ਦੇਣ ਕਾਰਨ ਬੁਰੀ ਤਰ੍ਹਾਂ ਕੁੱਟਿਆ ਗਿਆ, ਜੇਲ੍ਹ ਸੁਪਰਡੈਂਟ ਨੇ ਖਾਣਾ ਖਾਂਦੇ ਸਮੇਂ ਉਸਦੀ ਥਾਲੀ ਵਿੱਚ ਆਪਣੇ ਪੈਰ ਰੱਖ ਦਿੱਤੇ। ਜਦੋਂ ਮੇਰੇ ਬੇਟੇ ਨੇ ਉਸ ਨੂੰ ਰੋਕਿਆ, ਬਾਅਦ ਵਿੱਚ 35 ਪੁਲਿਸ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਗਲਤ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।
ਕੈਦੀ ਦੇ ਪਰਿਵਾਰ ਨੇ ਜੇਲ੍ਹ ਅਧਿਕਾਰੀਆਂ 'ਤੇ ਕੁੱਟਮਾਰ ਕਰਨ ਦੇ ਲਗਾਏ ਆਰੋਪ ਦੂਜੇ ਪਾਸੇ ਡੀ.ਐਸ.ਪੀ ਸੌਰਭ ਜਿੰਦਲ (DSP Saurabh Jindal) ਨੇ ਦੱਸਿਆ ਕਿ ਗੈਂਗਸਟਰ ਸੋਨੀਪਤ ਦਾ ਵਸਨੀਕ ਹੈ। ਉਸਨੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪੁਲਿਸ ਕਰਮਚਾਰੀਆਂ ਦੀ ਵਰਦੀ ਪਾੜ ਦਿੱਤੀ। ਜਿਸਦੇ ਤਹਿਤ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਿਵੇਂ ਹੀ ਜੇਲ ਪ੍ਰਸ਼ਾਸਨ ਨੇ ਸਾਨੂੰ ਸੂਚਿਤ ਕੀਤਾ, ਅਸੀਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਪਰਿਵਾਰ ਆਰੋਪ ਲਗਾ ਰਿਹਾ ਹੈ, ਤਾਂ ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਪੰਜਾਬ ਅਤੇ ਹਰਿਆਣਾ ਵਿੱਚ ਇਸ 'ਤੇ 15 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ:-ਕੇਂਦਰੀ ਪੈਨਲ ‘ਤੇ ਟਿਕਿਆ ਕਾਂਗਰਸ ਦਾ ‘ਸਿੱਧੂ-ਚੰਨੀ‘ ਵਿਵਾਦ