ਪੰਜਾਬ

punjab

ETV Bharat / state

ਮ੍ਰਿਤਕ ਕਿਸਾਨ ਪਾਲ ਸਿੰਘ ਦੇ ਭੋਗ 'ਤੇ ਸਾਂਸਦ ਪ੍ਰਨੀਤ ਕੌਰ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ - ਕਿਸਾਨ ਦੀ ਮੌਤ ਬਹੁਤ ਹੀ ਦੁੱਖ ਭਰੀ ਘਟਨਾ

ਕਿਸਾਨ ਸੰਘਰਸ਼ ਦੌਰਾਨ ਦਿੱਲੀ ਵਿਖੇ ਜਾਨ ਗੁਆ ਚੁੱਕੇ ਪਟਿਆਲਾ ਦੇ ਪਿੰਡ ਸਹੌਲੀ ਦੇ ਕਿਸਾਨ ਪਾਲ ਸਿੰਘ ਦੇ ਭੋਗ 'ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੰਸਦ ਮੈਂਬਰ ਨੇ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਭਰੋਸਾ ਵੀ ਦਿੱਤਾ।

ਮ੍ਰਿਤਕ ਪਾਲ ਸਿੰਘ ਦੇ ਭੋਗ 'ਤੇ ਸਾਂਸਦ ਪ੍ਰਨੀਤ ਕੌਰ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ
ਮ੍ਰਿਤਕ ਪਾਲ ਸਿੰਘ ਦੇ ਭੋਗ 'ਤੇ ਸਾਂਸਦ ਪ੍ਰਨੀਤ ਕੌਰ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ

By

Published : Dec 26, 2020, 5:49 PM IST

ਨਾਭਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਪਿਛਲੇ ਦਿਨੀ ਨਾਭਾ ਬਲਾਕ ਦੇ ਪਿੰਡ ਸਹੌਲੀ ਦੇ ਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਦਾ ਭੋਗ ਪਿੰਡ ਹੀ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ। ਸ਼ਹੀਦ ਕਿਸਾਨ ਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੈਂਬਰ ਪਾਰਲੀਮੈਂਟ ਪਟਿਆਲਾ ਪ੍ਰਨੀਤ ਕੌਰ ਪਹੁੰਚੇ। ਇਸ ਮੌਕੇ ਸੰਸਦ ਮੈਂਬਰ ਨਾਲ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਹਾਜ਼ਰ ਸਨ।

ਮ੍ਰਿਤਕ ਪਾਲ ਸਿੰਘ ਦੇ ਭੋਗ 'ਤੇ ਸਾਂਸਦ ਪ੍ਰਨੀਤ ਕੌਰ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ

'ਕਿਸਾਨ ਦੀ ਮੌਤ ਬਹੁਤ ਹੀ ਦੁੱਖ ਭਰੀ ਘਟਨਾ'

ਇਸ ਮੌਕੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕਿਹਾ ਕਿ ਉਹ ਇਥੇ ਸ਼ਹੀਦ ਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪਾਲ ਸਿੰਘ ਦੀ ਮੌਤ ਬਹੁਤ ਹੀ ਦੁੱਖ ਭਰੀ ਘਟਨਾ ਹੈ। ਸੰਘਰਸ਼ ਦੌਰਾਨ ਹੋਰ ਵੀ ਕਈ ਕਿਸਾਨਾਂ ਨਾਲ ਅਜਿਹੀਆਂ ਮਾੜੀਆਂ ਘਟਨਾਵਾਂ ਹੋ ਰਹੀਆਂ ਹਨ। ਸੋ ਹੁਣ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਕਿਉਂਕਿ ਇੰਨੀ ਠੰਢ ਵਿੱਚ ਕਿਸਾਨ ਦਿੱਲੀ ਵਿਚ ਬੈਠੇ ਹਨ ਤੇ ਕਿੰਨੀਆਂ ਹੀ ਮੌਤਾਂ ਹੋ ਚੁੱਕੀਆਂ ਹਨ।

'ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਦਾ ਹਰ ਵਾਸੀ ਕੁਰਬਾਨੀ ਲਈ ਤਿਆਰ'

ਇਸ ਮੌਕੇ ਸ਼ਹੀਦ ਪਾਲ ਸਿੰਘ ਦੇ ਭਰਾ ਪਾਖਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਇਸ ਦੁੱਖ ਦੀ ਘੜੀ ਵਿੱਚ ਸੰਸਦ ਮੈਂਬਰ ਪਰਨੀਤ ਕੌਰ ਪੁੱਜੇ ਸਨ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਪਰਿਵਾਰ ਦੇ ਇੱਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਯੋਗਤਾ ਅਨੁਸਾਰ ਨੌਕਰੀ ਦੇਣ ਦਾ ਭਰੋਸਾ ਦਿਵਾਇਆ ਹੈ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਜਾਰੀ ਰਹੇਗਾ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਦਾ ਇੱਕਲਾ-ਇੱਕਲਾ ਵਿਅਕਤੀ ਕੁਰਬਾਨੀ ਦੇਣ ਲਈ ਵੀ ਤਿਆਰ ਹੈ।

ABOUT THE AUTHOR

...view details