ਪੰਜਾਬ

punjab

By

Published : Feb 12, 2022, 10:22 PM IST

ETV Bharat / state

ਪ੍ਰਨੀਤ ਕੌਰ ਦਾ ਕਾਂਗਰਸ ਨੂੰ ਵੱਡਾ ਝਟਕਾ, ਪਤੀ ਲਈ ਮੰਗੀਆਂ ਵੋਟਾਂ

ਕਾਂਗਰਸ ਸਾਂਸਦ ਪ੍ਰਨੀਤ ਕੌਰ ਵੱਲੋਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਭਾਜਪਾ ਦੇ ਸਮਾਗਮ ਵਿੱਚ ਪਹੁੰਚ (Preneet Kaur BJP program in Patiala) ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਵੋਟਾਂ ਮੰਗੀਆਂ ਗਈਆਂ ਹਨ। ਨਾਲ ਹੀ ਉਨ੍ਹਾਂ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਸੂਬੇ ਅਤੇ ਹਲਕੇ ਦਾ ਵਿਕਾਸ ਕੀਤਾ ਜਾ ਸਕੇ।

ਪਟਿਆਲਾ ਵਿਖੇ ਭਾਜਪਾ ਦੇ ਸਮਾਗਮ ਪਹੁੰਚੇ ਪ੍ਰਨੀਤ ਕੌਰ
ਪਟਿਆਲਾ ਵਿਖੇ ਭਾਜਪਾ ਦੇ ਸਮਾਗਮ ਪਹੁੰਚੇ ਪ੍ਰਨੀਤ ਕੌਰ

ਪਟਿਆਲਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਲਈ ਪ੍ਰਚਾਰ ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਪਟਿਆਲਾ ਵਿਖੇ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਮੂਲੀਅਤ ਕੀਤੀ ਗਈ ਹੈ।

ਐਤਵਾਰ ਨੂੰ ਸ਼ਾਹ ਪਹੁੰਚਣਗੇ ਪਟਿਆਲਾ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਭਾਜਪਾ ਉਮੀਦਵਾਰਾਂ ਲਈ ਵੋਟਾਂ ਦੀ ਅਪੀਲ ਕਰਨ ਲਈ ਪਟਿਆਲਾ ਆ ਰਹੇ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਚੋਣ ਸਮਾਗਮ ਵਿੱਚ ਪਹੁੰਚੇ ਪ੍ਰਨੀਤ ਕੌਰ ਦੇ ਨਾਲ ਸੂਬੇ ਦੀ ਸਿਆਸਤ ਗਰਮਾ ਗਈ ਹੈ।

ਭਾਜਪਾ ਦੇ ਸਮਾਗਮ ਚ ਪ੍ਰਨੀਤ ਕੌਰ

ਭਾਜਪਾ ਦੇ ਸਮਾਗਮ ਵਿੱਚ ਪਹੁੰਚੇ ਪ੍ਰਨੀਤ ਕੌਰ ਵੱਲੋਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੇ ਪਤੀ ਲਈ ਵੋਟਾਂ ਮੰਗਣ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜਿਹੜੇ ਕੰਮ ਕੀਤੇ ਹਨ ਉਨ੍ਹਾਂ ਸਬੰਧੀ ਹਰ ਕੋਈ ਭਲੀ ਭਾਂਤ ਜਾਣੂ ਹੈ।

ਪਟਿਆਲਾ ਵਿਖੇ ਭਾਜਪਾ ਦੇ ਸਮਾਗਮ ਪਹੁੰਚੇ ਪ੍ਰਨੀਤ ਕੌਰ

ਪਤੀ ਲਈ ਮੰਗੀਆਂ ਵੋਟਾਂ

ਪ੍ਰਨੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਦੀ ਪਾਰਟੀ ਪੀਐਲਸੀ ਨੂੰ ਵੋਟਾਂ ਪਾਈਆਂ ਜਾਣ ਤਾਂ ਕਿ ਵਿਕਾਸ ਹੋ ਸਕੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਕ ਪਰਿਵਾਰਿਕ ਮੈਂਬਰ ਦੇ ਤੌਰ ਉੱਪਰ ਵੋਟਾਂ ਮੰਗਣ ਲਈ ਆਏ ਸਨ। ਇਸ ਦੌਰਾਨ ਜਦੋਂ ਪ੍ਰਨੀਤ ਕੌਰ ਭਾਸ਼ਣ ਦੇ ਰਹੇ ਸਨ ਤਾਂ ਵੱਡੀ ਗਿਣਤੀ ਲੋਕਾਂ ਵੱਲੋਂ ਪ੍ਰਨੀਤ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਅਰੇ ਲਗਾਏ।

ਕੈਪਟਨ-ਭਾਜਪਾ ਗੱਠਜੋੜ ਨਾਲ ਫਾਇਦਾ ਹੋਣ ਦੀ ਕਹੀ ਗੱਲ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗੱਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸਦੇ ਚੱਲਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇੱਥੇ ਨਾਜੁਕ ਸਥਿਤੀ ਬਣੀ ਰਹਿੰਦੀ ਹੈ। ਇਸ ਲਈ ਉਨ੍ਹਾਂ ਹੁਣ ਭਰੋਸਾ ਹੈ ਕਿ ਕੇਂਦਰ ਤੋਂ ਪੰਜਾਬ ਨੂੰ ਰਾਹਤ ਆਵੇਗੀ।

ਖਜ਼ਾਨੇ ਨੂੰ ਲੈਕੇ ਖੜ੍ਹੇ ਕੀਤੇ ਸਵਾਲ

ਪ੍ਰਨੀਤ ਕੌਰ ਨੇ ਪੰਜਾਬ ਦੇ ਖਜ਼ਾਨੇ ਨੂੰ ਲੈਕੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲ੍ਹੀ ਹੈ ਅਤੇ ਇਸਨੂੰ ਕੋਈ ਵੀ ਭਰ ਨਹੀਂ ਸਕਦਾ। ਉਨ੍ਹਾਂ ਕਿਹਾ ਜੇ ਕੋਈ ਅਜਿਹਾ ਕਹਿੰਦਾ ਹੈ ਤਾਂ ਉਹ ਝੂਠ ਹੈ।

ਭਾਜਪਾ ਨੇ ਸਮਾਮਗ ਚ ਪਹੁੰਚਣ ਦਾ ਦਿੱਤਾ ਸੀ ਸੱਦਾ

ਦੱਸ ਦਈਏ ਕਿ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਹੈ। ਪ੍ਰਨੀਤ ਆਪਣੇ ਪਤੀ ਲਈ ਵੋਟਾਂ ਮੰਗਣ ਆਏ ਸੀ। ਉਨ੍ਹਾਂ ਪੀ.ਐੱਲ.ਸੀ.-ਭਾਜਪਾ ਉਮੀਦਵਾਰਾਂ ਨੂੰ ਚੋਣ ਜਿੱਤਾਉਣ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਸ਼ਨੀਵਾਰ ਨੂੰ ਭਾਜਪਾ ਨੇ ਪਟਿਆਲਾ 'ਚ ਸਮਾਗਮ ਰੱਖਿਆ ਸੀ ਜਿਸ ਵਿੱਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇਸਦੇ ਚੱਲਦੇ ਹੀ ਭਾਜਪਾ ਦੇ ਸੱਦੇ ਉੱਤੇ ਉਹ ਸਮਾਗਮ ਵਿੱਚ ਪਹੁੰਚੇ ਅਤੇ ਆਪਣੇ ਪਤੀ ਅਤੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਪ੍ਰਨੀਤ ਕੌਰ ਨੇ ਭਾਜਪਾ ਦੇ ਸਮਾਗਮ ਚ ਪਹੁੰਚ ਉਡਾਏ ਸਭ ਦੇ ਹੋਸ਼

ਦੁਪਹਿਰ ਤੱਕ ਪ੍ਰਨੀਤ ਕੌਰ ਦੇ ਭਾਜਪਾ ਦੇ ਸਮਾਗਮ ਵਿੱਚ ਆਉਣ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਸ਼ਨੀਵਾਰ ਸ਼ਾਮ 4 ਵਜੇ ਸ਼ੁਰੂ ਹੋਈ ਹੋਏ ਭਾਜਪਾ ਦੇ ਸਮਾਗਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਕਾਂਗਰਸ ਦੀ ਸਾਂਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਦੇ ਸਮਾਗਮ ਵਿੱਚ ਪਹੁੰਚੇ।

ਦੱਸ ਦੇਈਏ ਕਿ ਪ੍ਰਨੀਤ ਕੌਰ ਨੇ ਹਾਲ ਹੀ ਵਿੱਚ ਸਮਾਣਾ ਤੋਂ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਸੀ ਕਿ ਪਾਰਟੀ ਨਾਲੋਂ ਪਰਿਵਾਰ ਅਹਿਮ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਪ੍ਰਨੀਤ ਕੌਰ ਸਿੱਧਾ ਆਪਣੇ ਪਤੀ ਅਤੇ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਡਟ ਗਏ ਹਨ। ਹੁਣ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਹਾਈਕਮਾਨ ਪ੍ਰਨੀਤ ਕੌਰ ਖਿਲਾਫ਼ ਕੋਈ ਐਕਸ਼ਨ ਲੈ ਸਕਦੀ ਹੈ।

ਓਧਰ ਦੂਜੇ ਪਾਸੇ ਆਉਣ ਵਾਲੇ ਦਿਨ੍ਹਾਂ ਚ ਹੀ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ੍ਹ ਲਿਆ ਹੈ। ਇਸਦੇ ਚੱਲਦੇ ਹੀ ਅਗਲੇ ਦਿਨ੍ਹਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਘਮਸਾਣ ਮੱਚਣ ਜਾ ਰਿਹਾ ਹੈ।

ਇਹ ਵੀ ਪੜ੍ਹੋ:ਰਵਨੀਤ ਬਿੱਟੂ ਦਾ PM ਮੋਦੀ ਤੇ ਰਾਬੀਆ ਸਿੱਧੂ ’ਤੇ ਵੱਡਾ ਬਿਆਨ, ਕਿਹਾ...

ABOUT THE AUTHOR

...view details