ਪਟਿਆਸਾ : ਰਾਜਿੰਦਰਾ ਹਸਪਤਾਲ ਪਟਿਆਲਾ ਕੋਰੋਨਾ ਮਰੀਜ਼ਾਂ ਲਈ 4 ਨਵੇਂ ਆਕਸੀਜਨ ਪਲਾਂਟ ਲਗਾਏ ਗਏ ਹਨ ਜਿਨ੍ਹਾਂ ਦਾ ਉਦਘਾਟਨ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਟਿਆਲਾ ਦੇ ਵਿੱਚ 10 ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਵੀ ਕੀਤਾ।
ਰਾਜਿੰਦਰਾ ਹਸਪਤਾਲ 'ਚ ਪ੍ਰਨੀਤ ਕੌਰ ਵੱਲੋੋਂ 4 ਆਕਸੀਜਨ ਪਲਾਂਟਾਂ ਦਾ ਉਦਘਾਟਨ - ਮੁੱਖ ਮੰਤਰੀ ਕੈਪਟਨ
ਰਾਜਿੰਦਰਾ ਹਸਪਤਾਲ ਪਟਿਆਲਾ ਕੋਰੋਨਾ ਮਰੀਜ਼ਾਂ ਲਈ 4 ਨਵੇਂ ਆਕਸੀਜਨ ਪਲਾਂਟ ਲਗਾਏ ਗਏ ਹਨ ਜਿਨ੍ਹਾਂ ਦਾ ਉਦਘਾਟਨ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਟਿਆਲਾ ਦੇ ਵਿੱਚ 10 ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਵੀ ਕੀਤਾ।
ਰਾਜਿੰਦਰਾ ਹਸਪਤਾਲ 'ਚ ਪ੍ਰਨੀਤ ਕੌਰ ਵੱਲੋੋਂ 4 ਆਕਸੀਜਨ ਪਲਾਂਟਾਂ ਦਾ ਉਦਘਾਟਨ
ਇਨ੍ਹਾਂ ਚ 1 ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ, 1 ਮਾਡਲ ਟਾਊਨ ਡਿਸਪੈਂਸਰੀ 'ਚ 1 ਟੀਵੀ ਹਸਪਤਾਲ 'ਚ, 1 ਪਲਾਂਟ ਰਾਜਪੁਰਾ ਹਲਕੇ ਵਿਚ, 1 ਸਮਾਣਾ ਅਤੇ 1 ਪਾਤੜਾਂ ਵਿਖੇ ਲੱਗੇਗਾ।
ਇਸ ਮੌਕੇ ਤੇ ਗੱਲਬਾਤ ਦੌਰਾਨ ਪਟਿਆਲਾ ਪ੍ਰਨੀਤ ਕੌਰ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੇ ਕਾਫ਼ੀ ਕਮੀ ਦੇਖਣ ਨੂੰ ਮਿਲ ਰਹੀ ਸੀ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਉਦਘਾਟਨ ਕੀਤਾ ਗਿਆ ਹੈ ਤੇ ਬਾਕੀ ਐਲਾਨ ਕੀਤੇ ਗਏ ਪਲਾਂਟਾਂ ਦਾ ਉਦਘਾਟਨ ਵੀ ਜਲਦ ਕੀਤਾ ਜਾਵੇਗਾ।