ਪਟਿਆਲਾ: ਲੋਕ ਸਭਾ ਮੈਂਬਰ ਪ੍ਰਨੀਤ ਕੌਰ ਆਪਣੇ ਸੰਸਦੀ ਇਲਾਕੇ ਵਿੱਚ ਪਲਾਸਟਿਕ ਸਫ਼ਾਈ ਮੁਹਿੰਮ ਦੋਰਾਨ ਬੇਹੋਸ਼ ਹੋ ਗਏ। ਜਾਣਕਾਰੀ ਅਨੁਸਾਰ ਮਹਾਰਾਣੀ ਪ੍ਰਨੀਤ ਕੌਰ ਰਾਜਪੁਰਾ ਰੋਡ 'ਤੇ ਵੱਡੀ ਨਦੀ ਨੇੜੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਸਨ ਵੱਲੋਂ ਆਈ.ਪੀ.ਐਲ. ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਵਿਲੱਖਣ ਮੁਹਿੰਮ 'ਸਵੱਛਤਾ ਸ਼੍ਰਮਦਾਨ' ਦਾ ਆਗਾਜ਼ ਕਰਨ ਪੁੱਜੇ ਸਨ। ਮਿਲੀ ਜਾਣਕਾਰੀ ਅਨੁਸਾਰ ਬੀਪੀ ਘੱਟ ਜਾਣ ਕਾਰਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਕਾਰਨ ਉਹ ਬੇਹੋਸ਼ ਹੋ ਗਏ ।
ਸਫ਼ਾਈ ਮੁਹਿੰਮ ਦੌਰਾਨ ਪ੍ਰਨੀਤ ਕੌਰ ਹੋਈ ਬੇਹੋਸ਼ - ਲੋਕਸਭਾ ਮੈਂਬਰ ਪ੍ਰਨੀਤ ਕੌਰ
ਮਹਾਰਾਣੀ ਪ੍ਰਨੀਤ ਕੌਰ ਸਫ਼ਾਈ ਮੁਹਿੰਮ ਦੌਰਾਨ ਬੇਹੋਸ਼ ਹੋਏ। ਰਾਜਪੁਰਾ ਰੋਡ 'ਤੇ ਪਲਾਸਟਿਕ ਦੀ ਵਰਤੋਂ ਵਿਰੁੱਧ ਚਲਾਈ ਮੁਹਿੰਮ ਨੂੰ ਹਰੀ ਝੰਡੀ ਵਿਖਾਉਣ ਪੁੱਜੇ ਸਨ। ਬੀਪੀ ਘੱਟ ਜਾਣ ਕਾਰਨ ਤਬੀਅਤ ਖ਼ਰਾਬ ਹੋਈ।
ਪ੍ਰਨੀਤ ਕੌਰ
ਇਹ ਵੀ ਪੜ੍ਹੋ- 22 ਲਾਭਪਤਾਰੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਧੀਨ ਸਫ਼ਲਤਾਪੂਰਵਕ ਇਹ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਅਧੀਨ ਅਸੀਂ ਪਟਿਆਲਾ ਨੂੰ ਪਾਲੀਥੀਨ ਤੋਂ ਮੁਕਤ ਕਰ ਰਹੇ ਹਾਂ। ਉਨ੍ਹਾਂ ਸਾਰਿਆਂ ਨੂੰ ਇਸ ਮੁਹਿੰਮ 'ਚ ਸ਼ਾਮਲ ਹੋਣ ਅਤੇ ਚੌਗਿਰਦੇ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਹੈ।