ਪਟਿਆਲਾ : ਸਿੱਖ ਧਰਮ ਉੱਪਰ ਬਣ ਰਹੀਆਂ ਫ਼ਿਲਮਾਂ ਅਕਸਰ ਵਿਵਾਦਾਂ ਵਿੱਚ ਰਹਿੰਦੀਆਂ ਹਨ ਜਿਸ ਦੇ ਚਲਦਿਆਂ ਇੱਕ ਹੋਰ ਧਾਰਮਿਕ ਫ਼ਿਲਮ ਮੀਰੀ-ਪੀਰੀ ਦੇ ਰਿਲੀਜ਼ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ।
ਫ਼ਿਲਮ ਮੀਰੀ-ਪੀਰੀ ਦਾ ਸਿੱਖ ਵਿਦਿਆਰਥੀਆਂ ਵੱਲੋਂ ਵਿਰੋਧ - Miri-piri movie
ਸਿੱਖ ਧਰਮ ਨੂੰ ਲੈ ਕੇ ਬਣ ਰਹੀਆਂ ਫ਼ਿਲਮਾਂ ਅਕਸਰ ਵਿਰੋਧਤਾ ਦਾ ਸਾਹਮਣਾ ਕਰਦੀਆਂ ਹਨ। 6ਵੇਂ ਗੁਰੂ ਹਰਗੋਬਿੰਦ ਜੀ ਨੂੰ ਲੈ ਕੇ ਬਣੀ ਫ਼ਿਲਮ 'ਮੀਰੀ-ਪੀਰੀ' ਵਿਰੁੱਧ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਾਂਤਮਈ ਵਿਰੋਧ ਕੀਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਬਿਆਨ ਕਰਦੀ ਫ਼ਿਲਮ ਮੀਰੀ-ਪੀਰੀ 5 ਜੂਨ, 2019 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਹੈ, ਪਰ ਉਸ ਤੋਂ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਧਰਮ ਅਧਿਐਨ ਵਿਭਾਗ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਇੰਨ੍ਹਾਂ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਉੱਪਰ ਫਿਲਮ ਵਿਰੁੱਧ ਬੈਨਰ ਚੁੱਕ ਕੇ ਧਰਨਾ ਦਿੱਤਾ ਗਿਆ। ਇੰਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਮਹਾਨ ਗੁਰੂਆਂ ਨੂੰ ਨਾਟਕੀ ਪ੍ਰਦਰਸ਼ਨੀ 'ਚ ਦਿਖਾਉਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਉਹ ਕਾਰਟੂਨ ਦਾ ਰੂਪ ਹੋਵੇ ਜਾਂ ਹੋਰ ਕੋਈ ਇਸ ਤੋਂ ਪਹਿਲਾਂ ਵੀ 'ਨਾਨਕ ਸ਼ਾਹ ਫ਼ਕੀਰ' ਅਸੀਂ ਬੰਦ ਕਰਵਾਈ ਸੀ ਅਤੇ ਹੁਣ ਵੀ ਅਸੀਂ ਹੋਰਨਾਂ ਸਿੱਖ-ਜਥੇਬੰਦੀਆਂ ਨੂੰ ਮਿਲ ਕੇ ਇਸ ਫ਼ਿਲਮ ਦਾ ਵੱਡੇ ਪੱਧਰ ਉੱਪਰ ਵਿਰੋਧ ਕਰਾਂਗੇ।