ਨਾਭਾ: ਨਾਭਾ ਪੁਲਿਸ ਹੱਥ ਸਫ਼ਲਤਾ ਲੱਗੀ ਹੈ, ਜਿਥੇ ਉਨ੍ਹਾਂ ਪਸ਼ੂਆਂ ਦੀ ਤਸਕਰੀ 'ਤੇ ਰੋਕ ਲਾਉਂਦਿਆਂ ਬਲਦਾਂ ਨਾਲ ਭਰਿਆ ਟਰੱਕ ਕਾਬੂ ਕੀਤਾ। ਪੁਲਿਸ ਵਲੋਂ ਕਾਬੂ ਕੀਤੇ ਟਰੱਕ 'ਚ 21 ਦੇ ਕਰੀਬ ਬਲਦ ਸੀ, ਜਿਨ੍ਹਾਂ ਨੂੰ ਤਸਕਰੀ ਕਰਕੇ ਕੋਲਕਾਤਾ ਲੈਕੇ ਜਾ ਰਹੇ ਸੀ। ਜਦਕਿ ਟਰੱਕ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ । ਪੁਲਿਸ ਵਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਸ਼ਿਵ ਸੈਨਾ ਆਗੂ ਅਤੇ ਗਊ ਰੱਖਿਆ ਦਲ ਦੇ ਪ੍ਰਧਾਨ ਹਰੀ ਸਿੰਗਲਾ ਦਾ ਕਹਿਣਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੂਬੇ 'ਚ ਪਸ਼ੂਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗਊਸ਼ਾਲਾਵਾਂ ਨੂੰ ਫੰਡ ਜਾਰੀ ਕਰਨਾ ਸੀ, ਜੋ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਗਊਆਂ ਦੀ ਤਸਕਰੀ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਟਰੱਕ ਨੂੰ ਕਾਬੂ ਕੀਤਾ ਗਿਆ, ਜਿਸ 'ਚ 21 ਦੇ ਕਰੀਬ ਬਲਦਾਂ ਨੂੰ ਬੁੱਚੜਖਾਨੇ ਲਿਜਾਇਆ ਜਾ ਰਿਹਾ ਸੀ।