ਪਟਿਆਲਾ: ਲੰਘੀ ਸ਼ਾਮ ਨੂੰ ਬਹਾਦਰਗੜ ਕੋਹਲੀ ਪਿੰਡ ਰੋਡ ਉੱਤੇ ਇੱਕ ਕੁੜੀ ਨਾਲ ਆਟੋ ਚਾਲਕ ਵੱਲੋਂ ਛੇੜਛਾੜ ਹੋਈ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 24 ਘੰਟਿਆ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ।
ਕੁੜੀ ਨਾਲ ਛੇੜਛਾੜ ਕਰਨ ਵਾਲਾ ਆਟੋ ਚਾਲਕ ਪੁਲਿਸ ਨੇ ਕੀਤਾ ਕਾਬੂ - ਬਹਾਦਰਗੜ ਕੋਹਲੀ
ਬਹਾਦਰਗੜ ਕੋਹਲੀ ਪਿੰਡ ਰੋਡ ਉੱਤੇ ਆਟੋ ਵਿੱਚ ਬੈਠੀ ਇੱਕ ਕੁੜੀ ਨਾਲ ਆਟੋ ਚਾਲਕ ਵੱਲੋਂ ਛੇੜਖਾਨੀ ਹੋਈ ਸੀ ਜਿਸ ਉੱਤੇ ਕਰਵਾਈ ਕਰਦੇ ਹੋਏ ਪੁਲਿਸ ਨੇ 24 ਘੰਟਿਆਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਨੇ ਅਜੈਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਸ਼ਾਮ ਨੂੰ ਇੱਕ ਕੁੜੀ ਟਿਊਸ਼ਨ ਪੜ੍ਹ ਕੇ ਬਹਾਦਰਗੜ ਕੋਹਲੀ ਤੋਂ ਆਟੋ ਕਰ ਆਪਣੇ ਪਿੰਡ ਨੂੰ ਜਾ ਰਹੀ ਸੀ। ਰਸਤੇ ਵਿੱਚ ਹੀ ਆਟੋ ਚਾਲਕ ਨੇ ਆਟੋ ਰੋਕ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਕੁੜੀ ਵੱਲੋਂ ਛੇੜਛਾੜ ਦਾ ਵਿਰੋਧ ਹੋਣ ਉੱਤੇ ਆਟੋ ਚਾਲਕ ਨੇ ਉਸ ਉੱਤੇ ਪੇਚਕਸ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੀੜਤਾਂ ਨੇ ਰੋਲਾ ਪਾਇਆ। ਲੋਕਾਂ ਦਾ ਇਕੱਠ ਜਮਾ ਹੋਣ ਉੱਤੇ ਮੁਲਜ਼ਮ ਮੌਕੇ ਉੱਤੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੀੜਤਾਂ ਉੱਤੇ ਪੇਚਕਸ ਨਾਲ ਹਮਲਾ ਹੋਣ ਉੱਤੇ ਉਹ ਫੱਟੜ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਭਰਤੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁਲਾਜ਼ਮ ਉੱਤੇ ਮੁੱਕਦਮਾ ਦਰਜ ਹੋਣ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿੱਚ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਨਾਂਅ ਸੁਖਦੇਵ ਸਿੰਘ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਕਰਦੇ ਹੋਏ ਪਤਾ ਲੱਗਾ ਕਿ ਮੁਲਜ਼ਮ ਉਤੇ ਪਹਿਲਾਂ ਵੀ ਛੇੜਛਾੜ ਦਾ ਮੁੱਕਦਮਾ ਦਰਜ ਹੈ। ਉਨ੍ਹਾਂ ਕਿਹਾ ਕਿ ਹੁਣ ਸੁਖਦੇਵ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ।