ਪਟਿਆਲਾ: ਨੌਕਰੀ ਮੰਗ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ‘ਤੇ ਇੱਕ ਵਾਰੀ ਫਿਰ ਮੋਤੀ ਮਹਿਲ ਦੇ ਬਾਹਰ ਪੁਲਿਸ ਵੱਲੋਂ ਲਾਠੀਚਾਰਜ ਚਾਰਜ ਕੀਤਾ ਗਿਆ ਹੈ। ਅਧਿਆਪਕਾਂ ‘ਤੇ ਇਹ ਕੋਈ ਪੁਲਿਸ ਦਾ ਪਹਿਲਾਂ ਲਾਠੀਚਾਰਜ ਨਹੀਂ ਹੈ, ਸਗੋਂ ਪਹਿਲਾਂ ਵੀ ਕਈ ਵਾਰ ਲਾਠੀਚਾਰਜ ਹੋ ਚੁੱਕਿਆ ਹੈ।
ਕਾਫੀ ਲੰਬੇ ਸਮੇਂ ਤੋਂ ਨੌਕਰੀ ਦੀ ਮੰਗ ਕਰ ਰਹੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਦੇ ਨਾਲ ਪਟਿਆਲਾ ਦੇ ਸਰਕਟ ਹਾਊਸ ਵਿਖੇ ਮੀਟਿੰਗ ਵੀ ਹੋਈ ਸੀ। ਪਰ ਮੀਟਿੰਗ ਬੇਸਿੱਟਾ ਰਹਿਣਾ ਕਾਰਨ ਕੁਝ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ।
ਪੁਲਿਸ ਦੇ ਇਸ ਲਾਠੀਚਾਰਜ ਵਿੱਚ ਕਈ ਅਧਿਆਪਕ ਜ਼ਖ਼ਮੀ ਹੋ ਗਏ। ਤੇ ਕਈ ਅਧਿਆਪਕਾਂ ਨੂੰ ਮੌਕੇ ‘ਤੇ ਦੰਦਲ ਪੈ ਗਈ, ਪਰ ਫਿਰ ਵੀ ਪੁਲਿਸ ਦੀਆਂ ਲਾਠੀਆਂ ਨੇ ਰੁਕਣ ਦਾ ਨਾਮ ਲਈ ਲਿਆ, ਤੇ ਸਿੱਖਿਆ ਦੇ ਮੰਦਿਰ ਦੇ ਇਨ੍ਹਾਂ ਪੁਜਾਰੀਆਂ ਨੂੰ ਕਿਸੇ ਅਵਾਰਾ ਪਸ਼ੂਆਂ ਵਾਂਗ ਕੁੱਟਿਆ।