ਪਟਿਆਲਾ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਾਭਾ (Nabha) ਬਲਾਕ ਦੇ ਪਿੰਡ ਰੋਹਟੀ ਛੰਨਾ (Rohti Channa) ਵਿੱਚ ਵੱਡੇ ਪੱਧਰ 'ਤੇ ਨਸ਼ਾ ਤਸਕਰੀ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਇਨ੍ਹਾਂ ਪਰਿਵਾਰਾਂ ਦੇ ਖ਼ਿਲਾਫ਼ ਅਨੇਕਾਂ ਹੀ ਮਾਮਲੇ ਦਰਜ ਕਰ ਕੇ ਸਲਾਖਾਂ ਪਿੱਛੇ ਵੀ ਪਹੁੰਚਾਇਆ ਗਿਆ ਹੈ। ਪਰ ਫਿਰ ਵੀ ਇਹ ਪਰਿਵਾਰ ਨਸ਼ਾ ਤਸਕਰੀ ਕਰ ਰਹੇ ਹਨ। ਪੁਲੀਸ ਵੱਲੋਂ ਇਨ੍ਹਾਂ ਪਰਿਵਾਰਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ।
ਨਾਭਾ ਦੇ ਡੀਐੱ ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਨਸ਼ੇ ਦੇ ਖ਼ਾਤਮੇ ਦੇ ਲਈ ਅਸੀਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਪਿਛਲੇ ਲੰਮੇ ਅਰਸੇ ਤੋਂ ਨਸ਼ੇ ਦਾ ਧੰਦਾ ਕਰਦੇ ਆ ਰਹੇ ਹਨ। ਇਹ ਪਰਿਵਾਰ ਪਹਿਲਾਂ ਭੁੱਕੀ, ਅਫੀਮ ਅਤੇ ਹੁਣ ਸਮੈਕ ਦਾ ਧੰਦਾ ਕਰਕੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ।
ਇਨ੍ਹਾਂ ਨਸ਼ਾ ਤਸਕਰਾਂ ਦੇ ਘਰਾਂ ਵੱਲ ਇੱਕ ਵਾਰੀ ਝਾਤ ਮਾਰੀ ਜਾਵੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਨ੍ਹਾਂ ਵੱਲੋਂ ਨਸ਼ੇ ਦੇ ਦਮ 'ਤੇ ਹੀ ਵੱਡੀਆਂ-ਵੱਡੀਆਂ ਆਲੀਸ਼ਾਨ ਕੋਠੀਆਂ ਬਣਾ ਦਿੱਤੀਆਂ ਹਨ। ਪਹਿਲਾਂ ਇਨ੍ਹਾਂ ਪਰਿਵਾਰਾਂ ਦੇ ਮਰਦ ਇਹ ਕੰਮ ਕਰ ਰਹੇ ਸੀ ਅਤੇ ਹੁਣ ਉਨ੍ਹਾਂ ਦੀਆਂ ਔਰਤਾਂ ਵੀ ਨਸ਼ੇ ਤਸਕਰੀ ਦਾ ਹਿੱਸਾ ਬਣ ਗਈਆਂ ਹਨ।