ਪਟਿਆਲਾ: ਪੰਜਾਬ 'ਚ ਪੈ ਰਹੀ ਅੰਤ ਦੀ ਗਰਮੀ ਨੇ ਇਸ ਵਾਰ ਲੋਕਾਂ ਦੀ ਬਸ ਕਰਾ ਦਿੱਤੀ ਹੈ। ਕਿਉਂਕਿ ਪੰਜਾਬ ਵਿੱਚ ਇਸ ਵਾਰ ਗਰਮੀ ਦਾ ਪਾਰਾ 45 ਤੋਂ 47 ਡਿਗਰੀ ਸੈਲਸੀਅਸ ਤਕ ਵਧ ਗਿਆ ਹੈ।
ਜਿੱਥੇ ਗਰਮੀ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵੱਡੇ ਵੱਡੇ ਬਿਜਲੀ ਦੇ ਕੱਟਾਂ ਦੇ ਕਾਰਨ ਲੋਕ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਸ਼ਹਿਰ ਨਾਭਾ ਵਿਖੇ ਮੌਨਸੂਨ ਦੀ ਪਹਿਲੀ ਦਸਤਕ ਨੇ ਲੋਕਾਂ ਦੇ ਚਿਹਰੇ ਖਿੜਾ ਦਿੱਤੇ।