ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਵਿੱਚ ਆਰਟੀਓ ਦਫ਼ਤਰ ਦੇ ਆਪਣੇ ਲਾਇਸੈਂਸ ਬਣਵਾਉਣ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਲੋਕ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ।
ਪਟਿਆਲਾ ਦੇ RTO ਦਫ਼ਤਰ 'ਚ ਲੋਕ ਹੋ ਰਹੇ ਖੱਜਲ ਖੁਆਰ, ਵੇਖੋ ਵੀਡੀਓ - ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ
ਪਟਿਆਲਾ ਵਿੱਚ ਸਥਿਤ ਆਰਟੀਓ ਦਫ਼ਤਰ ਵਿੱਚ ਲਾਇਸੈਂਸ ਰਿਨਿਊਵਲ ਕਰਵਾਉਣ ਤੇ ਡੂਪਲੀਕੇਟ ਕਾਪੀ ਬਣਾਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਹਾਲ ਹੀ ਵਿੱਚ ਆਰਟੀਓ ਦਫ਼ਤਰ ਦਾ ਕੁਝ ਅਜਿਹਾ ਹਾਲ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਟਰੈਕ ਡਰਾਈਵਿੰਗ ਟੈਸਟ ਕਰਵਾਉਣ ਵਾਸਤੇ ਲੋਕ ਪਹੁੰਚ ਰਹੇ ਹਨ ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਦਫ਼ਤਰ ਵਿੱਚ ਆਉਂਦੇ ਹਨ ਪਰ ਉੱਚ ਅਧਿਕਾਰੀਆਂ ਦੀਆਂ ਕੁਰਸੀਆਂ ਖ਼ਾਲੀ ਰਹਿੰਦੀਆਂ ਹਨ। ਉੱਥੇ ਹੀ ਉਨ੍ਹਾਂ ਨੂੰ ਦਫ਼ਤਰ ਦੇ ਬਾਹਰ ਏਜੰਟਾਂ ਦੀ ਭੀੜ ਜ਼ਰੂਰ ਮਿਲ ਜਾਂਦੀ ਹੈ ਤੇ ਉਹ ਕਾਰਾਂ ਵਿੱਚ ਬੈਠਿਆਂ ਹੀ ਜ਼ਿਆਦਾ ਪੈਸੇ ਲੈ ਕੇ ਲੋਕਾਂ ਦਾ ਕੰਮ ਕਰ ਦਿੰਦੇ ਹਨ।
ਇਸ ਤੋਂ ਇਲਾਵਾ ਜਦੋਂ ਈਟੀਵੀ ਭਾਰਤ ਦੀ ਟੀਮ ਦਫ਼ਤਰ ਦੇ ਨਾਲ ਇਹ ਵੀ ਵੇਖਿਆ ਕਿ ਟਰਾਂਸਪੋਰਟ ਸਹਾਇਕ ਅਫ਼ਸਰ ਸ਼ਾਮ ਲਾਲ ਸ਼ਰਮਾ ਆਪਣੀ ਸੀਟ 'ਤੇ ਨਹੀਂ ਸਨ ਤੇ ਉਸ ਦੇ ਨਾਲ ਲੱਗਦੇ ਕਮਰੇ ਵਿੱਚ ਵੀ ਝਾਤ ਮਾਰੀ ਗਈ ਤਾਂ ਉੱਥੇ ਵੀ ਕੋਈ ਅਫ਼ਸਰ ਨਹੀਂ ਮਿਲਿਆ। ਬਾਹਰ ਬੈਠੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਹੀ ਉਡੀਕ ਕਰ ਰਹੇ ਹਨ ਪਰ ਕੋਈ ਅਧਿਕਾਰੀ ਨਹੀਂ ਪਹੁੰਚਿਆ।