ਪਟਿਆਲਾ: ਸ਼ਹਿਰ ਦੇ ਵਿਚ ਬੀਤੇ ਦਿਨੀਂ ਕੁੱਝ ਮਹਿਲਾਵਾਂ, ਆਂਗਨਵਾੜੀ ਯੂਨੀਅਨ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਅ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੱਲੋਂ ਕੁਝ ਵਿਅਕਤੀਆਂ ਤੇ ਇੱਕ ਔਰਤ ਉੱਤੇ ਦੋਸ਼ ਲਗਾਏ ਗਏ ਸਨ ਕਿ ਆਂਗਨਵਾੜੀ ਵਰਕਰ ਦੀ ਬੇਟੀ 'ਤੇ ਜ਼ੁਲਮ ਹੋ ਰਿਹਾ ਹੈ। ਦੋਸ਼ ਲੱਗੇ ਕਿ ਉਸ ਦੀ ਸ਼ਰੇਆਮ ਬਾਜ਼ਾਰ 'ਚ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਰ ਇਸ ਮਾਮਲੇ ਵਿੱਚ ਉਦੋਂ ਇੱਕ ਨਵਾਂ ਮੋੜ ਆ ਗਿਆ ਜਦੋਂ ਮਨਮੀਤ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਉਸ ਵੱਲੋਂ ਬਿਆਨ ਦਿੱਤਾ ਕਿ ਇਹ ਮਾਮਲਾ ਨਿਰਾ ਝੂਠ ਦਾ ਪੁਲੰਦਾ ਹੈ ਕਿਉਂਕਿ ਉਸ ਦਾ ਪਤੀ ਜਿਸ ਦਾ ਨਾਂਅ ਮਨਦੀਪ ਸਿੰਘ ਹੈ ਅਤੇ ਇਨ੍ਹਾਂ ਦਾ ਵਿਆਹ 11 ਸਾਲ ਪਹਿਲਾਂ ਹੋਇਆ। ਦੂਜੇ ਪਾਸੇ, ਮਨਮੀਤ ਕੌਰ ਨੇ ਦੱਸਿਆ ਕਿ ਉਸ ਦੀ 9 ਸਾਲਾਂ ਦੀ ਬੇਟੀ ਅਤੇ ਪੰਜ ਸਾਲ ਦਾ ਬੇਟਾ ਹੈ ਜਦਕਿ ਬੀਤੀ 17 ਅਕਤੂਬਰ ਕਰਵਾ ਚੌਥ ਵਾਲੀ ਰਾਤ ਉਸ ਨੇ ਆਪਣੇ ਪਤੀ ਅਤੇ ਪਵਨਦੀਪ ਕੌਰ ਨੂੰ ਰੰਗੇ ਹੱਥੀਂ ਹੋਟਲ ਦੇ ਵਿੱਚ ਫੜਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਦੇ ਆਪਸੀ ਸੰਬੰਧ ਹਨ।
ਇਹ ਵੀ ਪੜ੍ਹੋਂ: ਪਾਕਿਸਤਾਨ ਪ੍ਰਧਾਨ ਮੰਤਰੀ ਨੇ ਮੋਹਿਆ ਸਿੱਖਾਂ ਦਾ ਦਿਲ, ਕਰਤਾਪੁਰ ਲਾਂਘੇ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ
ਮਨਜੀਤ ਕੌਰ ਦਾ ਕਹਿਣਾ ਹੈ ਕਿ ਜੋ ਵੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਹੈ ਜਿਸ ਦੇ ਵਿੱਚ ਮਨਮੀਤ ਦੇ ਪਿਤਾ ਅਸ਼ੋਕ ਕੁਮਾਰ, ਭਰਾ ਅਤੇ ਟੈਕਸੀ ਦਾ ਨਾਂਅ ਲਿਖਾਇਆ ਗਿਆ ਹੈ, ਉਹ ਬਿਲਕੁਲ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉਲਟ ਪੁਲਿਸ ਨੇ ਇਨ੍ਹਾਂ ਦੇ ਵਿਰੁੱਧ ਹੀ ਮਾਮਲਾ ਦਰਜ ਕਰ ਲਿਆ।