ਪਟਿਆਲਾ: ਬਖਸ਼ੀਵਾਲਾ ਥਾਣੇ ਦੇ ਬਾਹਰ ਵਾਲਮੀਕਿ ਸਮਾਜ ਨੇ ਪੁਲਿਸ ਵਿਰੁੱਧ ਭੁੱਖ ਹੜਤਾਲ ਧਰਨਾ ਦਿੱਤਾ। ਭੁੱਖ ਹੜਤਾਲ ਕਰਨ ਦਾ ਕਾਰਨ 4/11/2018 ਦਾ ਛੇੜਛਾੜ ਦਾ ਮਾਮਲਾ ਸੀ। ਜਿਸ 'ਚ ਪੁਲਿਸ ਨੇ ਸ਼ਕਾਇਤਕਰਤਾ 'ਤੇ ਹੀ ਮਾਮਲਾ ਦਰਜ ਕਰ ਕਾਰਵਾਈ ਸੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਾਲਮੀਕਿ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪਹਿਲਾਂ ਮਲਕੀਤ ਸਿੰਘ ਦੇ ਪੁੱਤਰ ਨੇ ਗੁਆਂਢ ਦੀ ਕੁੜੀ ਨਾਲ ਛੇੜ ਕੀਤੀ ਜਦੋਂ ਪੀੜਤ ਨੇ ਇਸ ਸੰਬਧ ਵਿੱਚ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹ ਛੇੜਛਾੜ ਕਰਨ ਵਾਲੇ ਪਰਿਵਾਰ ਮਲਕੀਤ ਦੇ ਘਰ ਉਲਾਂਭਾ ਲੈ ਕੇ ਗਏ। ਜਿਸ ਤੋਂ ਬਾਅਦ ਮਲਕੀਤ ਦੇ ਪੁੱਤਰ ਨੇ ਪੀੜਤ ਪਰਿਵਾਰ 'ਤੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ। ਜਿਸ 'ਚ ਪੀੜਤ ਜ਼ਖਮੀ ਹੋ ਗਈ।