ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿੱਚ ਟ੍ਰੈਫ਼ਿਕ ਪੁਲਿਸ ਵੱਲੋਂ ਦਾ ਟ੍ਰੈਫ਼ਿਕ ਨਿਯਮਾਂ ਦੇ ਬਾਰੇ ਜਾਣੂ ਕਰਾਉਣ ਦਾ ਅਨੋਖਾ ਤਰੀਕਾ ਲੱਭਿਆ ਗਿਆ ਹੈ। ਜਿਸ ਦੇ ਮੱਦੇਨਜ਼ਰ ਵੈਲਨਟਾਈਨ-ਡੇਅ ਮਨਾਉਂਦੇ ਹੋਏ ਜਿੱਥੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ।
ਉੱਥੇ ਹੀ ਲਾਲ ਬੱਤੀ ਉੱਤੇ ਰੋਕ ਕੇ ਲੋਕਾਂ ਨੂੰ ਗੁਲਾਬ ਦਿੱਤੇ ਜਾ ਰਹੇ ਹਨ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਵਿਅਕਤੀ ਨੇ ਹੈਲਮੰਟ ਨਹੀਂ ਪਾਇਆ ਉਸ ਨੂੰ ਹੈਲਮੰਟ ਪਾਉਣ ਵਾਸਤੇ ਦੱਸਿਆ ਜਾ ਰਿਹਾ ਹੈ।
ਟ੍ਰੈਫ਼ਿਕ ਪੁਲਿਸ ਦੇ ਇਸ ਕਦਮ ਦੀ ਜਮ ਕੇ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਫ਼ਾਇਦੇ ਵੀ ਟ੍ਰੈਫ਼ਿਕ ਪੁਲਿਸ ਵੱਲੋਂ ਗੀਤ ਗਾ ਕੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਪਿਤਾ ਦੀ ਹਵਸ ਦਾ ਸ਼ਿਕਾਰ ਬਣੀ ਨਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ
ਪੰਜਾਬ ਪੁਲਿਸ ਜਾਂ ਟ੍ਰੈਫ਼ਿਕ ਪੁਲਿਸ ਵੱਲੋਂ ਗੀਤ ਗਾ ਕੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣੂ ਕੀਤਾ ਜਾ ਰਿਹਾ ਹੈ ਅਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਸੀਟ ਬੈਲਟ ਲਗਾ ਕੇ ਰੱਖੋ ਅਤੇ ਦੋ ਪਹੀਆ ਵਾਹਨਾਂ ਦੇ ਉੱਪਰ ਜਾਣ ਵੇਲੇ ਹੈਲਮੰਟ ਜ਼ਰੂਰ ਪਾਓ। ਉੱਧਰ ਕੁੱਝ ਲੋਕਾਂ ਦੀ ਨਜ਼ਰ ਵਿੱਚ ਟ੍ਰੈਫ਼ਿਕ ਇੰਚਾਰਜ-2 ਭਗਵਾਨ ਸਿੰਘ ਲਾਡੀ ਦਾ ਇਹ ਉਪਰਾਲਾ ਵਧੀਆ ਹੈ ਜੋ ਕਿ ਲੋਕਾਂ ਦੇ ਨਾਲ ਮਿੱਤਰਤਾ ਦਿਖਾ ਰਿਹਾ ਹੈ।