ਪੰਜਾਬ

punjab

ETV Bharat / state

ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੋ ਕੇ ਸੜਕਾਂ 'ਤੇ ਆਏ ਲੋਕ

ਪਟਿਆਲਾ ਦੇ ਲੋਕ ਸਨਿੱਚਰਵਾਰ ਨੂੰ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੋ ਕੇ ਸੜਕਾ 'ਤੇ ਰੋਸ ਪ੍ਰਦਸ਼ਨ ਕਰ ਰਹੇ ਹਨ। ਪਸ਼ੂਆਂ ਕਾਰਨ 1 ਮਹੀਨੇ 'ਚ 5 ਦੀ ਮੌਤ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਪ੍ਰਸ਼ਾਸਨ 'ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ।

ਫ਼ੋਟੋ।

By

Published : Aug 24, 2019, 1:24 PM IST

ਪਟਿਆਲਾ: ਸਥਾਨਕ ਲੋਕ ਸਨਿੱਚਰਵਾਰ ਨੂੰ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੋ ਕੇ ਸੜਕਾ 'ਤੇ ਰੋਸ਼ ਪ੍ਰਦਸ਼ਨ ਕਰ ਰਹੇ ਹਨ। ਪ੍ਰਦਸ਼ਨਕਾਰੀਆਂ ਮੁਤਾਬਕ ਆਵਾਰਾ ਪਸ਼ੂਆਂ ਕਾਰਨ 1 ਮਹੀਨੇ 'ਚ 5 ਦੀ ਮੌਤ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਲੋਕਾਂ ਨਾਲ ਮੌਜੂਦ ਸਨ।

ਵੀਡੀਓ

ਦੱਸਣਯੋਗ ਹੈ ਕਿ ਆਵਾਰਾ ਪਸ਼ੂਆਂ ਦੇ ਅੱਗੇ ਆਉਣ ਕਰਕੇ 34 ਸਾਲਾ ਮਨਦੀਪ ਸਿੰਘ ਦਾ ਦੇਹਾਂਤ ਹੋ ਗਿਆ। ਮਨਦੀਪ ਸਿੰਘ ਨੂੰ ਇਨਸਾਫ਼ ਦਵਾਉਣ ਲਈ ਸ਼ਨਿੱਚਰਵਾਰ ਨੂੰ ਪਟਿਆਲਾ ਵਾਸੀਆਂ ਨੇ ਸੜਕਾਂ 'ਤੇ ਆ ਕੇ ਰੋਸ ਪ੍ਰਦਸ਼ਨ ਕੀਤਾ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਗਊ ਸੈਸ ਦੇ ਨਾਂਅ 'ਤੇ ਨਗਮ ਨਿਗਮ 3 ਕਰੋੜ ਤੋਂ ਵੀ ਉੱਪਰ ਦੀ ਰਾਸ਼ੀ ਜਮ੍ਹਾਂ ਕਰਕੇ ਬੈਠੇ ਹਨ, ਪਰ ਅਵਾਰਾ ਪਸ਼ੂਆਂ ਨੂੰ ਲੈ ਕੇ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਿਹਾ ਹੈ।

ਇਸ ਦੌਰਾਨ ਅਕਾਲੀ ਦਲ ਦੇ ਆਗੂ ਹਰਪਾਲ ਜੁਨੇਜਾ ਨੇ ਕਿਹਾ ਕਿ ਮੇਅਰ ਦਾ ਬਿਆਨ ਆਉਂਦਾ ਹੈ ਕਿ ਸਾਡੇ ਕੋਲ ਨਜਿੱਠਣ ਲਈ ਰਾਸ਼ੀ ਨਹੀਂ ਹੈ, ਜਦ ਕਿ ਕਰੋੜਾਂ ਰੁਪਏ ਇਨ੍ਹਾਂ ਦੇ ਖਾਤਿਆਂ ਵਿੱਚ ਗਊ ਸੈਸ ਦੇ ਨਾਂਅ ਉੱਤੇ ਪਏ ਹਨ। ਪ੍ਰਦਸ਼ਨਕਾਰੀਆਂ ਵੱਲੋਂ ਰੋਸ ਪ੍ਰਦਸ਼ਨ ਤੋਂ ਬਾਅਦ ਮਨਦੀਪ ਸਿੰਘ ਦੇ ਪਰਿਵਾਰ ਤੇ ਦਲ ਇੱਕੀ ਜਥੇਬੰਦੀਆਂ ਨੇ ਫਵਾਰਾ ਚੌਕ ਤੋਂ ਲੀਲਾ ਭਵਨ ਚੌਕ ਤੱਕ ਇੱਕ ਕੈਂਡਲ ਮਾਰਚ ਕੱਢਿਆਂ ਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਗੱਲ ਕਹੀ ਹੈ।

ABOUT THE AUTHOR

...view details