ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਾਕੇਬੰਦੀ ਦੌਰਾਨ 165 ਕਿਲੋ ਚਾਂਦੀ ਕੀਤੀ ਬਰਾਮਦ - ਸਕੌਡਾ ਕਾਰ
ਪਟਿਆਲਾ ਪੁਲਿਸ ਨੇ ਰਾਜਪੁਰਾ 'ਚ ਨਾਕੇਬੰਦੀ ਦੌਰਾਨ ਇੱਕ ਸਕੌਡਾ ਕਾਰ 'ਚੋਂ 165 ਕਿਲੋ ਚਾਂਦੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਕੀਤਾ ਦਰਜ।
165 ਕਿਲੋਗ੍ਰਾਮ ਚਾਂਦੀ ਬਰਾਮਦ
ਪਟਿਆਲਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਾਫ਼ੀ ਚੌਕਸ ਵਿਖਾਈ ਦੇ ਰਹੀ ਹੈ। ਇਸੇ ਤਹਿਤ ਪੁਲਿਸ ਨੇ ਰਾਜਪੁਰਾ ਵਿਖੇ ਨਾਕੇਬੰਦੀ ਦੌਰਾਨ ਇੱਕ ਸਕੌਡਾ ਕਾਰ 'ਚੋਂ 165 ਕਿਲੋਗ੍ਰਾਮ ਚਾਂਦੀ ਬਰਾਮਦ ਕੀਤੀ ਹੈ।
ਦਰਅਸਲ, ਪੁਲਿਸ ਨੇ ਨੈਸ਼ਨਲ ਹਾਈਵੇਅ 'ਤੇ ਨਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਚੰਡੀਗੜ੍ਹ ਨੰਬਰ ਵਾਲੀ ਸਕੌਡਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕਾਰ ਦੀਆਂ ਗੁਪਤ ਬਣਾਈਆਂ ਸੀਟਾਂ ਹੇਠੋਂ 165 ਕਿਲੋਗ੍ਰਾਮ ਚਾਂਦੀ ਬਰਾਮਦ ਹੋਈ।
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਚਾਂਦੀ ਜ਼ਬਤ ਕਰ ਲਈ ਤੇ ਉਸ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Mar 27, 2019, 7:38 AM IST