ਪੰਜਾਬ

punjab

ETV Bharat / state

ਪਟਿਆਲਾ ਪੁਲਿਸ ਨੇ ਝੁੱਗੀਆਂ 'ਚ ਰਹਿਣ ਵਾਲੀ ਬੱਚੀ ਦਾ ਮਨਾਇਆ ਜਨਮ ਦਿਨ - ਇੱਕ ਸਾਲ ਦੀ ਬੱਚੀ ਦਾ ਜਨਮ ਦਿਨ

ਪਟਿਆਲਾ ਵਿੱਚ ਸਥਾਨਕ ਪੁਲਿਸ ਨੇ ਕਰਫਿਊ ਦੌਰਾਨ ਝੁੱਗੀਆਂ ਵਿੱਚ ਰਹਿਣ ਵਾਲੇ ਪਰਿਵਾਰ ਦੀ ਧੀ ਦਾ ਜਨਮ ਦਿਨ ਮਨਇਆ।

birthday of one year Girl in Slums area
ਪੰਜਾਬ ਪੁਲਿਸ

By

Published : May 15, 2020, 2:04 PM IST

ਪਟਿਆਲਾ: 22 ਮਾਰਚ ਤੋਂ ਬਾਅਦ ਤਾਲਾਬੰਦੀ ਲਗਾਤਾਰ ਚੱਲ ਰਹੀ ਹੈ ਜਿਸ ਕਾਰਨ ਆਮ ਜਨਤਾ ਜਾਂ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਲੋਕ ਆਪਣੇ ਟਿਕਾਣਿਆਂ ਅੰਦਰ ਬੰਦ ਪਏ ਹਨ। ਅਕਸਰ ਖਬਰਾਂ ਆਉਂਦੀਆਂ ਹਨ ਕਿ ਪੰਜਾਬ ਪੁਲਿਸ ਨੇ ਪੁਲਿਸ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਅਤੇ ਆਮ ਘਰਾਂ ਦੇ ਬੱਚਿਆਂ ਲਈ ਕੇਕ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਕੇ ਜਨਮ ਦਿਨ ਮਨਾਇਆ। ਉੱਥੇ ਹੀ, ਪਟਿਆਲਾ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਟ੍ਰੈਫਿਕ ਪੁਲਿਸ ਨੇ ਝੁੱਗੀਆਂ ਵਿੱਚ ਰਹਿਣ ਵਾਲੇ ਪਰਿਵਾਰ ਦੀ ਇੱਕ ਬੱਚੀ ਦਾ ਵੀ ਜਨਮ ਦਿਨ ਮਨਾਇਆ।

ਵੇਖੋ ਵੀਡੀਓ

ਕਬਾੜ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਇੱਕ ਸਾਲ ਦੀ ਬੱਚੀ ਦਾ ਜਨਮ ਦਿਨ ਪੁਲਿਸ ਵਲੋਂ ਮਨਾਇਆ ਗਿਆ। ਬੱਚੀ ਦੇ ਪਿਤਾ ਪਰਿਵਾਰ ਨਾਲ ਝੋਪੜੀ ਵਿੱਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਉਸ ਨੇ ਨਹੀਂ ਸੋਚਿਆ ਸੀ ਕਿ ਉਸ ਦੀ ਬੱਚੀ ਦਾ ਜਨਮ ਦਿਨ ਇਸ ਤਰ੍ਹਾਂ ਪੁਲਿਸ ਵਲੋਂ ਮਨਾਇਆ ਜਾਵੇਗਾ।

ਟ੍ਰੈਫਿਕ ਪੁਲਿਸ ਦੇ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਬੇਟੀ ਦਾ ਜਨਮਦਿਨ ਹੈ ਤਾਂ ਉਹ ਆਪਣੇ ਸੀਨੀਅਰ ਦੀ ਮਦਦ ਨਾਲ ਕੇਕ ਲੈ ਕੇ ਪਹੁੰਚੇ ਅਤੇ ਬੱਚੀ ਦਾ ਜਨਮ ਦਿਨ ਮਨਾਇਆ।

ਇਹ ਵੀ ਪੜ੍ਹੋ: ਕੋਵਿਡ-19: ਕਮਜ਼ੋਰ ਸਿਹਤ ਪ੍ਰਣਾਲੀ ਲੈ ਸਕਦੀ ਹੈ ਰੋਜ਼ਾਨਾ 6000 ਵਧੇਰੇ ਬੱਚਿਆਂ ਦੀ ਜਾਨ: ਯੂਨੀਸੈਫ

ABOUT THE AUTHOR

...view details