ਪਟਿਆਲਾ : ਸ਼ਹਿਰ ਦੀ ਪੁਲਿਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਜੋ ਆਨਲਾਈਨ ਬੈਂਕਾਂ ਰਾਹੀਂ ਡਕੈਤੀ ਕਰ ਕੇ ਲੁੱਟ ਮਚਾ ਰਿਹਾ ਸੀ। ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਇਹ ਗਿਰੋਹ ਨੂੰ ਕਾਬੂ ਕੀਤਾ ਗਿਆ ਜੋ ਕਿ ਜਾਅਲੀ ਖਾਤੇ ਖੋਲ੍ਹ ਕੇ, ਉਨ੍ਹਾਂ ਵਿੱਚੋਂ ਪੈਸਿਆਂ ਦਾ ਅਦਾਨ-ਪ੍ਰਦਾਨ ਕਰਦੇ ਸਨ।
ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਰੋੜਾਂ ਦੀ ਵੱਡੀ ਠੱਗੀ ਮਾਰੀ ਹੈ ਤੇ ਇਹ ਮਾਮਲਾ ਸਿਰਫ਼ ਇੱਕ ਗਿਰੋਹ ਨਾਲ ਨਹੀਂ ਜੁੜਿਆਂ, ਸਗੋਂ ਹੋਰ ਵੀ ਕਈ ਲੋਕ ਸ਼ਾਮਲ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਮੌਤ
ਐਸ.ਐਸ.ਪੀ ਨੇ ਦੱਸਿਆ ਕਿ ਗੋਬਿੰਦਗੜ੍ਹ ਤੋਂ ਬੈਂਕ ਦਾ ਮੈਨੇਜਰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲੋਕਾਂ ਦੇ ਆਧਾਰ ਕਾਰਡ ਦੀ ਫੋਟੋ ਕਾਪੀਆਂ ਕਰਵਾ ਕੇ ਜਾਅਲੀ ਖ਼ਾਤੇ ਖੋਲ ਕੇ, ਉਨ੍ਹਾਂ ਖ਼ਾਤਿਆਂ ਦਾ ਇਸਤੇਮਾਲ ਕਰਦੇ ਸਨ। ਖੁਦ ਪੀੜਤਾਂ ਨੂੰ ਵੀ ਨਹੀ ਪਤਾ ਹੁੰਦਾ ਸੀ ਕਿ ਉਨ੍ਹਾਂ ਦੇ ਖ਼ਾਤੇ ਵਿੱਚ ਹੇਰ-ਫੇਰ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਸਬੰਧ ਚੰਡੀਗੜ੍ਹ ਤੇ ਝਾਰਖੰਡ ਵਿੱਚ ਵੀ ਹਨ, ਜਿਨ੍ਹਾਂ ਦਾ ਜਲਦੀ ਹੀ ਖ਼ੁਲਾਸਾ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਧੁੱਪ ਚੜੀ 'ਤੇ ਮੁੱਖ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਯਾਦ ਆਇਆ: ਚੀਮਾ