ਪਟਿਆਲਾ:ਸਨੌਰ ਰੋਡ ਸਥਿਤ ਸਬਜ਼ੀ ਮੰਡੀ ਦੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਗੁਟਾਂ ਵਿਚਕਾਰ ਆਪਸੀ ਲੜਾਈ (Fight)ਹੋਈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ (Death) ਹੋ ਗਈ ਅਤੇ ਉਸ ਦੇ ਬੇਟੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਇਲਾਜ ਲਈ ਪਟਿਆਲਾ ਦੇ ਅਮਰ ਹਸਪਤਾਲ (Hospital)ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਤੇ ਸੀਸੀਟੀਵੀ ਵੀਡੀਓ ਦੇ ਵਿੱਚੋਂ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਬਾਪ ਪੁੱਤ ਦੇ ਉਪਰ ਕੁਝ ਵਿਅਕਤੀਆਂ ਦੀ ਤਰਫ ਤੋਂ ਹਮਲਾ ਕੀਤਾ ਗਿਆ ਅਤੇ ਮੌਕੇ ਤੇ ਬੇਟੇ ਨੂੰ ਕੁਝ ਵਿਅਕਤੀਆਂ ਵੱਲੋਂ ਫੜ ਲਿਆ ਗਿਆ ਅਤੇ ਉਸ ਦੇ ਪਿਤਾ ਨੂੰ ਕੁੱਟਿਆ ਗਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਕਿਸੇ ਵਿਅਕਤੀ ਦੇ ਨਾਲ 15 ਹਜ਼ਾਰ ਰੁਪਏ ਦਾ ਲੈਣ-ਦੇਣ ਸੀ ਅਤੇ ਸਾਡੇ ਵਲੋਂ ਸਾਰੇ ਹੀ ਪੈਸੇ ਸਬਜ਼ੀ ਮੰਡੀ ਦੇ ਵਿੱਚ ਕੰਮ ਕਰ ਰਹੇ ਵਰਕਰਾਂ ਦੇ ਸਾਹਮਣੇ ਵਾਪਸ ਮੋੜ ਦਿੱਤੇ ਸਨ ਪਰ ਫਿਰ ਵੀ ਕਾਕੇ ਨੇ ਭਰਾ ਦੀ ਤਰਫ ਤੋਂ ਜਾਣੂ ਨਾਮਕ ਵਿਅਕਤੀ ਤੇ ਕਹਿੰਦੇ ਹੋ ਪਰ ਸਾਡੇ ਉਪਰ ਹਮਲਾ ਕੀਤਾ ਗਿਆ।
ਮ੍ਰਿਤਕ ਦੀ ਪਤਨੀ ਨੇ ਕਿਹਾ ਹੈ ਕਿ ਜਿਸ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਅਤੇ ਮੇਰਾ ਬੇਟਾ ਜ਼ਖ਼ਮੀ ਹੈ। ਜਾਨੂੰ ਨਾਂ ਦਾ ਵਿਅਕਤੀ ਸਾਡੇ ਕੋਲ ਕੰਮ ਕਰਦਾ ਸੀ ਜਿਸ ਨੇ ਸਾਡੀ ਦੁਕਾਨ ਨੂੰ ਦੱਬ ਲਈ ਸੀ ਅਤੇ ਉਸ ਦੇ ਉੱਪਰ ਸਾਡਾ ਕੇਸ ਵੀ ਚੱਲ ਰਿਹਾ ਹੈ।ਅਸੀਂ ਉਸ ਵਿਅਕਤੀ ਦੇ ਕੋਲੋਂ 50 ਤੋਂ 60 ਲੱਖ ਰੁਪਏ ਲੈਣੇ ਹਨ।ਉਸ ਨੇ ਇਸ ਕਰ ਕੇ ਕਾਕੇ ਦੇ ਭਰਾ ਤੋਂ ਸਾਡੇ ਉਪਰ ਹਮਲਾ ਕਰਵਾਇਆ ਗਿਆ।