ਪਟਿਆਲਾ: ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨੇ ਦੋਸ਼ ਲਗਾਇਆ ਕਿ ਡਾ. ਧਰਮਵੀਰ ਗਾਂਧੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਸਭਾ ਤੋਂ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਦਾ ਝੂਠਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਦੀ ਸਖ਼ਤ ਨਿਖੇਧੀ ਕਰਦਿਆਂ ਪਰਨੀਤ ਕੌਰ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਕੇ.ਪੀ. ਤਰਲੋਚਨ ਸਿੰਘ ਨੇ ਇਸ ਸਬੰਧੀ ਮਤਾ ਪੇਸ਼ ਕੀਤਾ ਸੀ।
ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹੈ ਧਰਮਵੀਰ ਗਾਂਧੀ: ਪਰਨੀਤ ਕੌਰ - Dr.dharamvir gandhi
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਕਾਫ਼ੀ ਭਖਿਆ ਹੋਇਆ ਹੈ ਤੇ ਸਿਆਸੀ ਆਗੂਆਂ ਵੱਲੋਂ ਇੱਕ-ਦੂਜੇ 'ਤੇ ਸ਼ਬਦੀ ਹਮਲੇ ਜਾਰੀ ਹਨ। ਇਸ ਤਹਿਤ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਪਰਨੀਤ ਕੌਰ ਨੇ ਡਾ. ਧਰਮਵੀਰ ਗਾਂਧੀ 'ਤੇ ਅਨੰਦ ਮੈਰਿਜ ਐਕਟ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਪੰਜਾਬ 'ਤੇ ਹੋਰ ਸੂਬਿਆਂ ਦੇ ਮੈਂਬਰ ਪਾਰਲੀਮੈਂਟ ਨੇ ਸਰਬ ਸੰਮਤੀ ਨਾਲ ਇਸ ਮਤੇ ਨੂੰ ਪਾਸ ਕਰਨ ਦੀ ਤਜਵੀਜ਼ ਰੱਖੀ ਸੀ ਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਅਨੰਦ ਮੈਰਿਜ ਐਕਟ ਨੂੰ ਪਾਸ ਕਰਵਾ ਦਿੱਤਾ ਸੀ, ਜਦ ਕਿ ਧਰਮਵੀਰ ਗਾਂਧੀ ਉਸ ਵੇਲੇ ਐੱਮਪੀ ਤਾਂ ਕੀ ਸਗੋਂ ਰਾਜਨੀਤੀ ਵਿੱਚ ਵੀ ਨਹੀਂ ਆਏ ਸਨ।
ਪਰਨੀਤ ਕੌਰ ਨੇ ਖ਼ੁਲਾਸਾ ਕੀਤਾ ਕਿ ਧਰਮਵੀਰ ਗਾਂਧੀ ਵਲੋਂ ਜੋ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ, ਕਿ ਉਸ ਨੇ ਅੰਬਾਲਾ ਤੋਂ ਧੂਰੀ ਤੇ ਧੂਰੀ ਤੋਂ ਬਠਿੰਡਾ ਰੇਲਵੇ ਲਾਈਨ ਨੂੰ ਡਬਲ ਤੇ ਬਿਜਲੀਕਰਨ ਕਰਵਾਇਆ ਹੈ, ਜੋ ਕਿ ਕੋਰਾ ਝੂਠ ਦਾ ਪੁਲੰਦਾ ਅਤੇ ਗੁੰਮਰਾਹਕੁਨ ਬਿਆਨ ਹੈ। ਅਜਿਹੇ ਕੋਝੇ ਅਤੇ ਬੇਬੁਨਿਆਦ ਬਿਆਨ ਦੇ ਕੇ ਧਰਮਵੀਰ ਗਾਂਧੀ ਪਟਿਆਲਾ ਹਲਕੇ ਦੇ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੇ।