ਪੰਜਾਬ

punjab

ETV Bharat / state

ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਜਥੇਬੰਦੀਆਂ ਨੇ ਖੋਲਿਆ ਮੋਰਚਾ - ਮਨਜੀਤ ਧਨੇਰ ਨੂੰ ਉਮਰਕੈਦ

ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਕਰਾਉਣ ਲਈ ਸਰਕਾਰ ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨਜੀਤ ਧਨੇਰ ਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਹੈ।

ਫ਼ੋਟੋ

By

Published : Sep 21, 2019, 11:55 PM IST

ਪਟਿਆਲਾ: ਸੁਪਰੀਮ ਕੋਰਟ ਵੱਲੋਂ ਲੋਕ ਆਗੂ ਮਨਜੀਤ ਧਨੇਰ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਦੇ ਲਈ ਪਟਿਆਲਾ ਦੇ ਸੰਗਰੂਰ ਰੋਡ 'ਤੇ ਪਿੰਡ ਮਹਿਮਦਪੁਰ ਵਿਖੇ ਕਿਸਾਨ ਜਥੇਬੰਦੀਆਂ ਸਮੇਤ ਹੋਰ 50 ਦੇ ਕਰੀਬ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਪੱਕਾ ਮੋਰਚਾ ਲਗਾਇਆ ਗਿਆ ਹੈ।

ਮਨਜੀਤ ਧਨੇਰ ਨੂੰ ਕਿਹੜੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ ਇਸ ਦੇ ਬਾਰੇ ਮਨਜੀਤ ਧਨੇਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਈ ਬਿਆਨ ਕੀਤੀ। ਉਨ੍ਹਾਂ ਨੇ ਦੱਸਿਆ ਕਿ 22 ਸਾਲ ਪਹਿਲਾਂ 29 ਜੁਲਾਈ 1997 ਨੂੰ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਕਾਲੇਜ ਤੋਂ ਵਾਪਿਸ ਘਰ ਆ ਰਹੀ ਸੀ। ਰਾਹ ਵਿੱਚ ਕੁੱਝ ਗੁੰਡਿਆਂ ਵੱਲੋਂ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਨਾਲ ਜਬਰਜਨਾਹ ਕੀਤਾ ਗਿਆ। ਜਿਸ ਤੋਂ ਬਾਅਦ ਕੁੜੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਖੇਤ ਵਿੱਚ ਹੀ ਗਾਢ ਦਿੱਤਾ ਗਿਆ। ਤਫ਼ਤੀਸ਼ ਤੋਂ ਬਾਅਦ ਕੁੜੀ ਦੀ ਲਾਸ਼ ਖੇਤ ਵਿੱਚੋ ਬਰਾਮਦ ਕੀਤੀ ਗਈ ਸੀ। ਉਸ ਸਮੇਂ ਪੁਲਿਸ ਨੇ ਕੋਈ ਵੀ ਐਫ਼ਆਈਆਰ ਦਰਜ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੀ ਗੁੰਡੀਆਂ ਦੇ ਨਾਲ ਮਿਲੀ ਹੋਈ ਸੀ।

ਵੇਖੋ ਵੀਡੀਓ

ਮਨਜੀਤ ਧਨੇਰ ਨੇ ਕਿਹਾ ਕਿ ਉਸ ਸਮੇਂ ਇਸ ਮਾਮਲੇ 'ਚ ਗੁੰਡੀਆਂ ਖਿਲਾਫ਼ ਅਵਾਜ ਚੁੱਕੀ ਗਈ ਅਤੇ ਐਫਆਈਆਰ ਦਰਜ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਗੁੰਡੀਆਂ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਉਲਝਾਇਆ ਗਿਆ। ਮਨਜੀਤ ਨੇ ਕਿਹਾ ਕਿ ਐੱਫਆਈਆਰ ਦੇ ਵਿੱਚ ਹੀ ਗੜਬੜੀ ਕੀਤੀ ਗਈ ਹੈ ਜਿਸ ਕਰਕੇ ਸਾਰਾ ਮਾਮਲਾ ਖ਼ਰਾਬ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਦੇ ਸੱਚ ਹੱਕ ਦੀ ਆਵਾਜ਼ ਚੁੱਕਣ ਵਾਲੇ ਸੱਚੇ ਇਨਸਾਨਾਂ ਨੂੰ ਇਸੇ ਤਰ੍ਹਾਂ ਫਸਾਇਆਂ ਜਾਂਦਾ ਹੈ। ਜੋ ਇਨਸਾਨ ਕੁੜੀਆਂ ਦੇ ਲਈ ਖੜ੍ਹੇ ਹੋਏ ਉਨ੍ਹਾਂ ਦੇ ਖਿਲਾਫ਼ ਹੀ ਕਾਰਵਾਈ ਕਰ ਦਿੱਤੀ ਗਈ। ਕੁਲਜੀਤ ਨੇ ਦੱਸਿਆ ਕਿ ਅਸੀਂ ਪੱਕਾ ਮੋਰਚਾ ਲਗਾਇਆ ਹੈ ਅਤੇ ਇਨਸਾਫ਼ ਲੈ ਕੇ ਹੀ ਇੱਥੋਂ ਜਾਵਾਂਗੇ।

ABOUT THE AUTHOR

...view details