ਪੰਜਾਬ

punjab

ETV Bharat / state

ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਦਿੱਤਾ ਧਰਨਾ, ਪ੍ਰਿੰਸੀਪਲ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ - CM Mann In Rajindra Hospital

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਨਰਸਾਂ ਵੱਲੋਂ ਆਪਣਾ ਕੰਮਕਾਜ ਠੱਪ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਿੰਸੀਪਲ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੋਸ਼ ਲਾਏ ਹਨ।

Nurses of Rajindra Hospital staged dharna
Nurses of Rajindra Hospital staged dharna

By

Published : Oct 20, 2022, 12:42 PM IST

Updated : Oct 20, 2022, 1:20 PM IST

ਪਟਿਆਲਾ: ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਨਰਸਾਂ ਵੱਲੋਂ ਆਪਣਾ ਕੰਮਕਾਜ ਠੱਪ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਿੰਸੀਪਲ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੋਸ਼ ਲਾਏ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਪ੍ਰਿੰਸੀਪਲ ਨੂੰ ਹਟਾਇਆ ਜਾਵੇ।

ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਦਿੱਤਾ ਧਰਨਾ, ਪ੍ਰਿੰਸੀਪਲ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਦੱਸਿਆ ਕਿ ਪ੍ਰਿੰਸੀਪਲ ਜਾਣਬੁੱਝ ਕੇ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ। ਅਸੀਂ 24 ਘੰਟੇ ਕੰਮ ਕਰਦੇ ਹਾਂ, ਇਸ ਦੇ ਬਾਵਜੂਦ ਪ੍ਰਿੰਸੀਪਲ ਜਾਣਬੁੱਝ ਕੇ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਕਾਰਨ ਅਸੀਂ ਧਰਨਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਏ ਸਨ ਤਾਂ, ਸਾਨੂੰ ਵੀਆਈਪੀ ਸੁਰੱਖਿਆ ਨੂੰ ਲੈ ਕੇ ਮਿਲਣ ਨਹੀਂ ਦਿੱਤਾ ਗਿਆ।

ਨਰਸਾਂ ਨੇ ਕਿਹਾ ਕਿ ਅਸੀਂ 24 ਘੰਟੇ ਲੋਕਾਂ ਦੀ ਸੇਵਾ ਕਰਦੇ ਹਾਂ, ਪਰ ਪ੍ਰਿੰਸੀਪਲ ਸਾਡੇ ਨਾਲ ਸਹੀ ਸਲੂਕ ਨਹੀਂ ਕਰ ਰਿਹਾ। ਪ੍ਰਿੰਸੀਪਲ ਦਾ ਇਹ ਰੋਜ਼ ਦਾ ਕੰਮ ਹੈ। ਮੰਗ ਕੀਤੀ ਹੈ ਕਿ ਪ੍ਰਿੰਸੀਪਲ ਨੂੰ ਹਟਾਇਆ ਜਾਵੇ, ਜਦੋਂ ਤੱਕ ਕਾਰਵਾਈ ਨਹੀਂ ਹੋਵੇਗੀ ਉਦੋੰ ਤੱਕ ਧਰਨਾ ਜਾਰੀ ਰਹੇਗਾ।

ਇਹ ਵੀ ਪੜ੍ਹੋ:ਅੰਮ੍ਰਿਤਸਰ : ਪੁਲਿਸ ਮੁਲਾਜਮ ਤੋਂ ਚੱਲੀ ਗੋਲੀ, ਲਾਈਵ ਤਸਵੀਰਾਂ cctv 'ਚ ਕੈਦ

Last Updated : Oct 20, 2022, 1:20 PM IST

ABOUT THE AUTHOR

...view details