ਪਟਿਆਲਾ: ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਇੱਕ ਵਾਰ ਨਹੀਂ ਕਈ ਵਾਰ ਮੁੱਕਰਦੀ ਦਿਖਾਈ ਦਿੰਦੀ ਹੈ। ਉਸੇ ਤਰ੍ਹਾਂ ਦਾ ਹੀ ਇਕ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਹੁਣ ਕਿਸਾਨ ਤੇ ਮਜ਼ਦੂਰ ਨਹੀਂ ਰੁਲਣਗੇ ਪਰ ਜੇ ਗੱਲ ਕਰੀਏ ਮਜ਼ਦੂਰਾਂ ਦੀ ਤਾਂ ਉਹ ਦੁਖੀ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪਟਿਆਲਾ ਦੇ ਨਜ਼ਦੀਕ ਪਿੰਡ ਦੌਣ ਕਲਾਂ ਦੀ ਮੰਡੀ ਦਾ ਦੌਰਾ ਕੀਤਾ ਤਾਂ ਉਸ ਦਾ ਹਾਲ ਤਰਸਯੋਗ ਸੀ ਇਸ ਮੰਡੀ ਦੇ ਵਿੱਚ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ ਪਰ ਉਥੇ 2 ਹੀ ਬਾਥਰੂਮ ਬਣਾਏ ਗਏ ਹਨ। ਦੋ ਟੀਨ ਦੀਆਂ ਚਾਦਰਾਂ ਲਾ ਕੇ ਉਹਦੇ ਵਿੱਚ ਬਾਥਰੂਮ ਸੀਟਾਂ ਰੱਖ ਦਿੱਤੀ ਗਈਆਂ ਹਨ।