ਪੰਜਾਬ

punjab

ETV Bharat / state

ਪ੍ਰਸ਼ਾਸਨ ਵੱਲੋਂ ਹੈਰੀਟੇਜ ਮੇਲੇ 'ਚ ਨਹੀਂ ਕੀਤੇ ਗਏ ਪੁਖ਼ਤਾ ਇੰਤਜ਼ਾਮ

ਪਟਿਆਲਾ ਦੇ ਸ਼ੀਸ਼ ਮਹਿਲ 'ਚ ਹੈਰੀਟੇਜ ਮੇਲੇ ਤੇ ਕਰਾਫ਼ਟ ਮੇਲੇ 'ਚ ਐਤਵਾਰ ਨੂੰ ਵਲੰਟੀਅਰਾਂ ਵੱਲੋਂ ਧੱਕਾਸ਼ਾਹੀ ਕਰਨ ਦਾ ਦੌਸ਼ ਲਗਾਇਆ ਗਿਆ।

ਫ਼ੋਟੋ
ਫ਼ੋਟੋ

By

Published : Mar 2, 2020, 12:20 PM IST

ਪਟਿਆਲਾ: ਸ਼ੀਸ਼ ਮਹਿਲ 'ਚ ਹੈਰੀਟੇਜ ਤੇ ਕਰਾਫ਼ਟ ਮੇਲੇ 'ਚ ਐਤਵਾਰ ਨੂੰ ਵਲੰਟੀਅਰਾਂ ਵੱਲੋਂ ਧੱਕਾਸ਼ਾਹੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਣਯੋਗ ਹੈ ਕਿ ਸ਼ੀਸ਼ ਮਹਿਲ ਦੇ ਵਿੱਚ ਸ਼ਨੀਵਾਰ ਤੋਂ ਹੈਰੀਟੇਜ ਤੇ ਕਰਾਫ਼ਟ ਮੇਲਾ ਚੱਲ ਰਿਹਾ ਹੈ ਜਿਸ 'ਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਹੈ। ਹੈਰੀਟੇਜ ਤੇ ਕਰਾਫ਼ਟ ਮੇਲੇ 'ਚ ਲੋਕਾਂ ਵੱਲੋਂ ਖ਼ਰੀਦਾਰੀ ਵੀ ਕੀਤੀ ਜਾ ਰਹੀ ਹੈ। ਇਸ ਭਾਰੀ ਇਕੱਠ ਨੂੰ ਦੇਖਦੇ ਹੋਏ ਪਟਿਆਲਾ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਨਾਲ ਪ੍ਰਾਈਵੇਟ ਵਲੰਟੀਅਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਨ੍ਹਾਂ ਵੰਲਟੀਅਰਾਂ 'ਤੇ ਮੇਲੇ 'ਚ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੇ ਦੌਸ਼ ਲਗਾਇਆ ਹੈ।

ਵੀਡੀਓ।

ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਹੈਰੀਟੇਜ ਤੇ ਕਰਾਫ਼ਟ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ। ਪਰ ਇਸ ਸਾਲ ਪਟਿਆਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਮੇਲੇ ਵਿੱਚ ਨਾਕਾਫ਼ੀ ਇੰਤਜ਼ਾਮ ਕੀਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:ਨਿਰਭਿਆ ਕੇਸ: ਦੋਸੀ ਪਵਨ ਗੁਪਤਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ

ਜਾਣਕਾਰੀ ਮੁਤਾਬਕ ਇਸ ਮੇਲੇ ਵਿੱਚ ਪੁਲਿਸ ਕਰਮਚਾਰੀਆਂ ਦੇ ਨਾਲ ਵਲੰਟੀਅਰ ਵੀ ਸ਼ਾਮਲ ਹਨ, ਪਰ ਇਸ ਮੇਲੇ 'ਚ ਕੋਈ ਮਹਿਲਾ ਪੁਲਿਸ ਕਰਮਚਾਰੀ ਨਹੀਂ ਤਾਇਨਾਤ ਹੈ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮੇਲੇ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕਿਤੇ ਗਏ ਹਨ।

ABOUT THE AUTHOR

...view details