ਪੰਜਾਬ

punjab

ETV Bharat / state

ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਹੋਇਆ ਰਵਾਨਾ - ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ

550 ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪਟਿਆਲਾ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਲਈ ਹੋਇਆ ਰਵਾਨਾ

ਫੋਟੋ

By

Published : Sep 23, 2019, 5:27 AM IST

ਪਟਿਆਲਾ : 550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪਟਿਆਲਾ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਲਈ ਹੋਇਆ ਰਵਾਨਾ। ਇਸ ਮਹਾਨ ਨਗਰ ਕੀਰਤਨ ਦੀ ਅਗਵਾਈ ਸ਼੍ਰੋਮਣੀ ਪੰਥ ਬੁੱਢਾ ਦਲ ਅਤੇ ਖ਼ਾਲਸਾ ਸ਼ਤਾਬਦੀ ਕਮੇਟੀ ਵੱਲੋਂ ਕੀਤੀ ਗਈ ਹੈ। ਇਹ ਮਹਾਨ ਨਗਰ ਕੀਰਤਨ ਪਟਿਆਲਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਰਵਾਨਾ ਹੋ ਕੇ ਨਾਭਾ ਤੋਂ ਰਾਏਕੋਟ, ਰਾਏਕੋਟ ਤੋਂ ਜਗਰਾਉਂ, ਮੋਗਾ, ਨਕੋਦਰ ਹੁੰਦਾ ਹੋਇਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਸ਼ਾਮ ਤੱਕ ਪੁੱਜ ਜਾਵੇਗਾ।

ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲਿਆ, 4 ਦਹਿਸ਼ਤਗਰਦ ਹਥਿਆਰਾਂ ਸਣੇ ਕਾਬੂ

ਸੇਵਾਦਾਰਾਂ ਨੇ ਸਾਧ ਸੰਗਤ ਉਪਦੇਸ਼ ਦਿੰਦਿਆ ਕਿਹਾ ਕਿ ਮੈਂ ਦੇਸ਼ ਵਿਦੇਸ਼ ਦੀ ਸਮੂਹ ਸੰਗਤਾ ਨੂੰ ਸ਼ੋਮਣੀ ਅਕਾਲੀ ਪੰਥ ਬੱਢਾ ਦਲ ਪੰਜਵਾਂ ਤਖਤ ਤੇ ਖਾਲਸਾ ਸ਼ਤਾਬਦੀ ਕਮੇਟੀ ਵਲੋ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਸਾਰੀ ਸੰਗਤ ਨੂੰ ਸਦੇਸ਼ ਦਿੰਦਾ ਹਾਂ ਕਿ ਆਪਾ ਗੁਰੂ ਨਾਨਕ ਦੇ ਚਲਾਏ ਹੋਏ ਮਾਰਗ 'ਤੇ ਚਲਣਾ ਹੈ।

ABOUT THE AUTHOR

...view details