ਪੰਜਾਬ

punjab

ETV Bharat / state

ਨਾਭਾ ਜੇਲ੍ਹ ਕਤਲ : ਪੰਜੇ ਦੋਸ਼ੀਆਂ ਦੀ ਨਿਆਇਕ ਹਿਰਾਸਤ 'ਚ ਵਾਧਾ - 23 june

ਬੀਤੀ 23 ਜੂਨ ਨੂੰ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਬਿੱਟੂ ਦੇ ਕਾਤਲਾਂ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਨਾਭਾ ਕਤਲ : ਪੰਜੇ ਦੋਸ਼ੀਆਂ ਦੀ ਨਿਆਇਕ ਹਿਰਾਸਤ 'ਚ ਵਾਧਾ

By

Published : Jul 12, 2019, 9:31 PM IST

ਨਾਭਾ : ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਅੱਜ 5 ਨਾਮਜ਼ਦ ਦੋਸ਼ੀਆਂ ਦੀ ਨਾਭਾ ਅਦਾਲਤ ਵਿੱਚ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਹੋਈ ਜਿੱਥੇ ਅਦਾਲਤ ਵੱਲੋਂ 5 ਦੋਸ਼ੀਆਂ ਦੀ ਨਿਆਇਕ ਹਿਰਾਸਤ ਵਧਾ ਕੇ 25 ਜੁਲਾਈ ਕਰ ਦਿੱਤੀ ਹੈ।

ਨਾਭਾ ਕਤਲ : ਪੰਜੇ ਦੋਸ਼ੀਆਂ ਦੀ ਨਿਆਇਕ ਹਿਰਾਸਤ 'ਚ ਵਾਧਾ

ਨਾਭਾ ਜੇਲ੍ਹ ਵਿੱਚ ਬੀਤੀ 23 ਜੂਨ ਨੂੰ ਬੇਅਦਬੀ ਮਾਮਲੇ ਵਿੱਚ ਸਜ਼ਾਯਾਫ਼ਤਾ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ 2 ਵਿਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਪੁਲਿਸ ਵਲੋਂ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਜਿਸ ਤੋਂ ਬਾਅਦ ਇੰਨ੍ਹਾਂ ਨੂੰ ਰਿਮਾਂਡ ਤੋਂ ਬਾਅਦ 12 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ।

ਇਹ ਵੀ ਪੜ੍ਹੋ : ਰੁਸਤਮ-ਏ-ਹਿੰਦ ਦਾਰਾ ਸਿੰਘ ਦੀ 7ਵੀਂ ਬਰਸੀ

ਅੱਜ ਵੀਡੀਓ ਕਾਨਫ਼ਰੰਸ ਰਾਹੀਂ ਇੰਨ੍ਹਾਂ 5 ਦੋਸ਼ੀਆਂ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਨਿਆਇਕ ਹਿਰਾਸਤ ਵਧਾ ਕੇ 25 ਜੁਲਾਈ ਕਰ ਦਿੱਤੀ ਹੈ।

ABOUT THE AUTHOR

...view details