ਪਟਿਆਲਾ:ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਛੇਤੀ ਹੀ ਨਾਭਾ ਦੇ ਸਰਕਾਰੀ ਹਸਪਤਾਲ ਦੇ ਅੰਦਰ 30 ਬੈੱਡਾਂ ਦਾ ਹਸਪਤਾਲ ਤਿਆਰ ਕੀਤਾ ਜਾਵੇਗਾ ਜੋ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਏਗਾ ਅਤੇ ਹਰ ਸਹੂਲਤਾਂ ਨਾਲ ਲੈਸ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਫਿਰ ਐਮਰਜੈਂਸੀ ਸੇਵਾਵਾਂ ਲਈ ਪਟਿਆਲਾ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਅਤੇ ਸਰਕਾਰ ਲਗਾਤਾਰ ਸਰਕਾਰੀ ਹਸਪਤਾਲਾਂ ਦਾ ਸੁਧਾਰ ਕਰ ਰਹੀ ਹੈ।
ਨਾਭਾ ਦੇ ਸਰਕਾਰੀ ਹਸਪਤਾਲ "ਚ ਤਿਆਰ ਹੋਵੇਗਾ 30 ਬੈੱਡਾਂ ਦਾ ਹਸਪਤਾਲ - ਸਾਧੂ ਸਿੰਘ ਧਰਮਸੋਤ ਬੀਤੇ ਦਿਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਕਾਂਗਰਸ ਤੇ ਸਵਾਲ ਚੁੱਕੇ ਸਨ ਕਿ ਜੋ ਸਿੱਟ ਅਕਾਲੀ ਦਲ ਦੀ ਜਾਂਚ ਕਰ ਰਹੀ ਹੈ, ਅਕਾਲੀ ਦਲ ਦੇ ਨਾਲ ਕਾਂਗਰਸ ਮਿਲੀ ਹੋਈ ਹੈ ਇਸ ਤੇੇ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੁੰਦਾ ਕਿ ਉਹ ਵਿਰੋਧ ਕਰਨਾ ਪਰ ਸਰਕਾਰ ਬਿਲਕੁਲ ਨਿਰਪੱਖ ਜਾਂਚ ਕਰ ਰਹੀ।
ਧਰਮਸੋਤ ਨੇ ਕਿਹਾ ਕਿ ਬਾਦਲਾਂ ਨੂੰ ਗਲਤੀਆਂ ਹੀ ਸਲਾਖਾਂ ਪਿੱਛੇ ਪਹੁੰਚਾਉਣਗੀਆਂ
ਸਿੱਟ ਵੱਲੋਂ ਕੱਲ੍ਹ ਚੰਡੀਗੜ੍ਹ ਵਿਖੇ ਚਾਰ ਘੰਟੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰਨ ਅਤੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਸਨ ਕਿ ਗਾਂਧੀ ਪਰਿਵਾਰ ਅਕਾਲੀ ਦਲ ਨੂੰ ਜਾਣ ਬੁੱਝ ਕੇ ਸਲਾਖਾਂ ਪਿੱਛੇ ਪਹੁੰਚਾਉਣਾ ਚਾਹੁੰਦਾ ਹੈ, ਇਸਤੇ ਧਰਮਸੋਤ ਨੇ ਕਿਹਾ ਕਿ ਬਾਦਲਾਂ ਵੱਲੋਂ ਜੋ ਗਲਤੀਆਂ ਕੀਤੀਆਂ ਗਈਆਂ ਹਨ ਉਹ ਹੀ ਸਲਾਖਾਂ ਪਿੱਛੇ ਪਹੁੰਚਾਉਣਗੀਆਂ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ ਅਤੇ ਅਦਾਲਤ ਸਾਰਿਆਂ ਲਈ ਇਕ ਬਰਾਬਰ ਹੈ। ਇਹ ਕਿਸੇ ਦਬਾਅ ਹੇਠ ਆ ਕੇ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਦਾ ਅਤੇ ਨਿਰਪੱਖ ਜਾਂਚ ਹੋਵੇਗੀ।
ਇਹ ਵੀ ਪੜੋ:ਅਸ਼ਵਨੀ ਸੇਖੜੀ ਨਹੀਂ ਛੱਡਣਗੇ ਕਾਂਗਰਸ : ਕੈਪਟਨ ਅਮਰਿੰਦਰ ਸਿੰਘ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਧਰਮਸੋਤ ਨੇ ਕਿਹਾ ਕਿ ਮੈਨੂੰ ਨਹੀਂ ਉਮੀਦ ਸੇਖੜੀ ਸਾਹਿਬ ਕਾਂਗਰਸ ਨੂੰ ਛੱਡ ਕੇ ਜਾਣਗੇ। ਜੋ ਸੂਤਰਾਂ ਦੇ ਹਵਾਲੇ ਖ਼ਬਰਾਂ ਹੁੰਦੀਆਂ ਨੇ ਉਹ ਝੂਠੀਆਂ ਵੀ ਹੁੰਦੀਆਂ ਹਨ। ਜਦੋਂ ਧਰਮਸੋਤ ਨੂੰ ਪੁੱਛਿਆ ਗਿਆ ਕਿ ਸੇਖਡ਼ੀ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਘਾਟਾ ਪਵੇਗਾ ਤਾਂ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ ਇਹ ਸਟੇਟ ਪਾਰਟੀ ਨਹੀਂ ਕਾਂਗਰਸ ਪਾਰਟੀ ਤਾਂ ਸਮੁੰਦਰ ਹੈ। ਹਰ ਜਗ੍ਹਾ ਤੇ ਹਰ ਪਾਰਟੀ ਦਾ ਵਰਕਰ ਬੈਠਾ ਹੈ। ਕਾਂਗਰਸ ਪਾਰਟੀ ਨੇ ਦੇਸ਼ ਆਜ਼ਾਦ ਕਰਵਾਉਣ ਵਿੱਚ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਆਜ਼ਾਦ ਕਰਵਾਇਆ।
ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਤੇ ਧਰਮਸੋਤ ਨੇ ਕਿਹਾ ਕਿ ਮਨ ਕੀ ਬਾਤ ਆਪਣੇ ਪਰਿਵਾਰ ਨੂੰ ਹੀ ਦੱਸੇ ਇਸਦਾ ਫ਼ਾਇਦਾ ਕਿਸੇ ਨੂੰ ਨਹੀਂ ਹੋਣਾ, ਮਨ ਕੀ ਬਾਤ ਆਪਣੇ ਮਨ ਵਿੱਚ ਲੈ ਕੇ ਹੀ ਤੁਰ ਜਾਵੇਗਾ।