ਪਟਿਆਲਾ: ਨਾਭਾ ਜੇਲ ਵਿੱਚ ਹਵਾਲਾਤੀ ਡੇਰਾ ਪ੍ਰੇਮੀ ਮਹਿੰਦਰਪਾਲ ਪਾਲ ਸਿੰਘ ਬਿੱਟੂ ਨੂੰ ਦੋ ਕੈਦੀਆਂ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਸੁਖਪ੍ਰੀਤ ਬੁੱਡਾ ਕੁੱਸਾ ਨਾਂਅ ਦੇ ਫੇਸਬੁੱਕ ਖਾਤਾ ਵਾਲੇ ਵਿਅਕਤੀ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਲਈ ਹੈ।
ਗੈਂਗਸਟਰ ਸੁਖਪ੍ਰੀਤ ਬੁੱਡਾ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ! - online khabran
ਨਾਭਾ ਜੇਲ੍ਹ ਵਿੱਚ ਹਵਾਲਾਤੀ ਡੇਰਾ ਪ੍ਰੇਮੀ ਦਾ ਦੋ ਕੈਦੀਆਂ ਵੱਲੋਂ ਕੁੱਟ-ਕੁੱਟ ਕੇ ਕਤਲ ਕਰਨ ਦੀ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜ਼ਿੰਮੇਵਾਰੀ ਸੁਖਪ੍ਰੀਤ ਬੁੱਡਾ ਕੁੱਸਾ ਨਾਂਅ ਦੇ ਫੇਸਬੁੱਕ ਖਾਤਾ ਚਲਾਉਣ ਵਾਲੇ ਵਿਅਕਤੀ ਨੇ ਇੱਕ ਪੋਸਟ ਰਾਹੀਂ ਲਈ ਹੈ।
ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਹ ਸਜ਼ਾ ਬਰਗਾੜੀ ਬੇਅਦਬੀ ਲਈ ਦਿੱਤੀ ਗਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਸ ਕਤਲ ਨੂੰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਪੋਸਟ ਵਿੱਚ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨਾਲ ਕੋਈ ਵਧੀਕੀ ਕੀਤੀ ਗਈ ਤਾਂ ਵਧੀਕੀ ਕਰਨ ਵਾਲੇ ਆਪਣੇ ਘਰ ਬਾਹਰ ਬਾਰੇ ਚੰਗੀ ਤਰ੍ਹਾਂ ਸੋਚ ਲੈਣ। ਹਲਾਂਕਿ ਪੂਰਾ ਮਾਮਲਾ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ ਫੇਸਬੁੱਕ 'ਤੇ ਪਈ ਇਸ ਪੋਸਟ ਦੀ ਈਟੀਵੀ ਭਾਰਤ ਪੁਸ਼ਟੀ ਨਹੀਂ ਕਰਦਾ।
ਫੇਸਬੁਕ 'ਤੇ ਪਈ ਪੋਸਟ: