ਪਟਿਆਲਾ: ਨਗਰ ਨਿਗਮ ਵਿੱਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਵਿੱਚੋਂ ਇੱਕ ਨੇ ਖ਼ੁਦ ਉੱਤੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਵਿੱਚ ਸਾਰੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਦਰਜਾ 4 ਕਰਮਚਾਰੀਆਂ ਸਮੇਤ ਡਰਾਈਵਰ ਵੀ ਸ਼ਾਮਿਲ ਹਨ । ਤੁਹਾਨੂੰ ਦਸ ਦੇਈਏ ਇਹ ਲਗਭਗ 250 ਕਰਮਚਾਰੀ ਪਿਛਲੇ 7-8 ਸਾਲਾਂ ਤੋਂ ਠੇਕੇ ਦੇ ਅਧਾਰ 'ਤੇ ਕੰਮ ਕਰਦੇ ਆ ਰਹੇ ਹਨ।
ਧਰਨਾ ਦੇਣ ਵਾਲਿਆਂ ਵਿੱਚੋਂ ਤਿੰਨ ਮੁਲਾਜ਼ਮਾਂ ਨੇ ਨਿਗਮ ਦੀ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋਂ 1 ਨੇ ਖ਼ੁਦ 'ਤੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਕਰਮਚਾਰੀਆਂ ਨੇ ਬਚਾ ਲਿਆ ਹੈ।
ਨਗਰ ਨਿਗਮ ਕਰਮਚਾਰੀ ਨੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼ ਇਸ ਦੇ ਨਾਲ ਹੀ ਉਨ੍ਹਾਂ ਠੇਕੇਦਾਰ 'ਤੇ ਵੀ ਇਲਜ਼ਾਮ ਲਾਏ ਕਿ ਠੇਕੇਦਾਰ ਉਨ੍ਹਾਂ ਦਾ ਖ਼ੂਨ ਚੂਸ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਤਨਖ਼ਾਹਾਂ ਸਮੇਂ ਸਿਰ ਦਿੰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਈ ਪੀ ਐੱਫ਼ ਦਿੱਤੇ ਜਾਂਦੇ ਹਨ ।
ਕਰਮਚਾਰੀਆਂ ਦੇ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਤਾਂ ਪ੍ਰਦਰਸ਼ਨ ਦਾ ਸਿਰਫ਼ ਟ੍ਰੇਲਰ ਹੈ ਅਜੇ ਸਰਕਾਰ ਨੂੰ ਪੂਰੀ ਫ਼ਿਲਮ ਵਿਖਾਈ ਜਾਵੇਗੀ ਜਦੋਂ ਬਾਲਮੀਕੀ ਸਮਾਜ ਸਾਡੇ ਧਰਨੇ ਵਿੱਚ ਸ਼ਾਮਲ ਹੋਵੇਗਾ।'