ਪੰਜਾਬ

punjab

ETV Bharat / state

ਮਹਾਰਾਜਾ ਯਾਦਵਿੰਦਰ ਦੇ ਜਨਮ ਦਿਹਾੜੇ ਮੌਕੇ ਸ਼ਾਹੀ ਪਰਿਵਾਰ ਨੇ ਪਾਏ ਅਖੰਡ ਪਾਠ ਦੇ ਭੋਗ - Maharaja Yadwinder Singh

ਮਹਾਰਾਜਾ ਯਾਦਵਿੰਦਰ ਸਿੰਘ ਦੇ ਜਨਮ ਦਿਹਾੜੇ ਮੌਕੇ ਕਿਲ੍ਹਾ ਮੁਬਾਰਕ ਦੇ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ। ਇੱਥੇ ਸਾਂਸਦ ਪ੍ਰਨੀਤ ਕੌਰ ਤੇ ਸਾਰਾ ਸ਼ਾਹੀ ਪਰਿਵਾਰ ਪਹੁੰਚਿਆ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਮਹਾਰਾਜਾ ਯਾਦਵਿੰਦਰ ਸਿੰਘ
ਫ਼ੋਟੋ

By

Published : Jan 7, 2020, 7:53 PM IST

ਪਟਿਆਲਾ: ਕਿਲ੍ਹਾ ਮੁਬਾਰਕ ਦੇ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਜਨਮ ਦਿਹਾੜੇ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਪੂਜਾ ਵੀ ਕੀਤੀ ਗਈ। ਇਸ ਬਾਰੇ ਸਾਂਸਦ ਪ੍ਰਨੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰਾ ਸਾਹਿਬ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਦੇ ਹਨ।

ਵੀਡੀਓ

ਉਨ੍ਹਾਂ ਕਿਹਾ ਕਿ ਵੰਡ ਵੇਲੇ ਉਹ ਪਟਿਆਲਾ ਦੀ ਰਿਆਸਤ ਦੀ ਸ਼ਾਂਤਮਈ ਢੰਗ ਨਾਲ ਭਾਰਤੀ ਯੂਨੀਅਨ ਵਿੱਚ ਸ਼ਾਮਿਲ ਹੋਣ ਲਈ ਜ਼ਿੰਮੇਵਾਰ ਸੀ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਵਿਆਹ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਵੀ ਸਾਂਝੀ ਕੀਤੀ। ਮਹਾਰਾਣੀ ਪ੍ਰਨੀਤ ਕੌਰ ਨੇ ਜਿਸ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਜੀ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: JNU ਹਮਲਾ: ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ ਗ੍ਰਿਫ਼ਤਾਰੀ ਦੇਣ ਨੂੰ ਤਿਆਰ

ABOUT THE AUTHOR

...view details